ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਜ਼ਬਰਦਸਤ ਚਰਚਾ 'ਚ ਹੈ। ਫਿਲਮ ਦੀ ਸਟਾਰ ਕਾਸਟ ਨੂੰ ਲੈ ਕੇ ਲੋਕਾਂ ਦੇ ਵਿਚਾਲੇ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।'ਕਭੀ ਈਦ ਕਭੀ ਦੀਵਾਲੀ' ਦੀ ਘੋਸ਼ਣਾ ਤੋਂ ਬਾਅਦ ਤੋਂ ਹੀ ਫਿਲਮ 'ਚ ਲਗਾਤਾਰ ਉਤਾਰ-ਚੜ੍ਹਾ ਦੇਖਣ ਨੂੰ ਮਿਲ ਰਹੇ ਹਨ। ਪਹਿਲੇ ਕ੍ਰਿਤੀ ਸੇਨਨ ਦੇ ਫਿਲਮ 'ਚ ਲੀਡ ਰੋਲ ਹੋਣ ਦੀ ਖ਼ਬਰ ਫਿਰ ਨਿਰਮਾਤਾ ਸਾਜ਼ਿਦ ਨਾਡਿਆਡਵਾਲਾ ਦਾ ਫਿਲਮ ਨਾਲ ਖ਼ੁਦ ਨੂੰ ਦੂਰ ਕਰ ਲੈਣਾ।
ਫਿਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੇ ਪਤੀ ਆਯੁਸ਼ ਸ਼ਰਮਾ ਅਤੇ ਅਦਾਕਾਰ ਜ਼ਹੀਰ ਇਕਬਾਲ ਦਾ ਫਿਲਮ ਤੋਂ ਬਾਹਰ ਹੋਣਾ। ਆਯੁਸ਼ ਦੇ ਬਾਹਰ ਜਾਣ ਦੀ ਵਜ੍ਹਾ ਆਖੀ ਜਾ ਰਹੀ ਸੀ ਕਿ ਉਨ੍ਹਾਂ ਅਤੇ ਮੇਕਰਸ ਦੇ ਵਿਚਾਲੇ ਰਚਨਾਤਮਕ ਮਤਭੇਦ ਹੋ ਗਏ ਹਨ। ਫਿਲਮ ਤੋਂ ਉਹ ਆਊਟ ਕਿਉਂ ਹੋਏ ਇਸ ਦਾ ਕਾਰਨ ਸਭ ਜਾਣਨਾ ਚਾਹੁੰਦੇ ਹਨ। ਹੁਣ ਸਾਹਮਣੇ ਆਇਆ ਹੈ ਕਿ ਆਖਿਰ ਅਸਲੀ ਕਾਰਨ ਕੀ ਹੈ। ਤਾਜ਼ਾ ਰਿਪੋਰਟ ਮੁਤਾਬਕ ਆਯੁਸ਼ ਸ਼ਰਮਾ ਫਿਲਮ ਤੋਂ ਜ਼ਿਆਦਾ ਡਾਇਲਾਗਸ ਦੀ ਮੰਗ ਕਰ ਰਹੇ ਹਨ।
ਇਕ ਇੰਗਲਿਸ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਆਯੁਸ਼ ਸ਼ਰਮਾ ਨੇ ਫਿਲਮ 'ਚ ਜ਼ਿਆਦਾ ਡਾਇਲਾਗਸ ਦੀ ਮੰਗ ਕੀਤੀ ਜਿਸ ਨੂੰ ਮੇਕਅਰਸ ਨੇ ਠੁਕਰਾ ਦਿੱਤਾ। ਆਯੁਸ਼ ਨੂੰ ਲੱਗਿਆ ਕਿ ਫਿਲਮ ਅੰਤਿਮ 'ਚ ਉਨ੍ਹਾਂ ਦੇ ਵਿਲੇਨ ਕਿਰਦਾਰ ਨੇ ਦਰਸ਼ਕਾਂ 'ਤੇ ਡੂੰਘਾ ਅਸਰ ਛੱਡਿਆ ਸੀ। ਅਜਿਹੇ 'ਚ 'ਕਭੀ ਈਦ ਕਭੀ ਦੀਵਾਲੀ' 'ਚ ਉਨ੍ਹਾਂ ਦਾ ਕਿਰਦਾਰ 'ਅੰਤਿਮ' ਫਿਲਮ ਦੀ ਸਫਲਤਾ ਤੋਂ ਬਾਅਦ ਆਯੁਸ਼ ਦੇ ਨਾਲ ਇਨਸਾਫ ਨਹੀਂ ਕਰੇਗਾ। 'ਕਭੀ ਈਦ ਕਭੀ ਦੀਵਾਲੀ' ਸਾਊਥ ਦੀ ਫਿਲਮ 'ਵੀਰਮ' ਨਾਲ ਪ੍ਰੇਰਿਤ ਹੈ। ਅਜਿਹੇ 'ਚ ਡਾਇਰੈਕਟਰ ਫਿਲਮ ਦੀ ਕਹਾਣੀ ਦੇ ਨਾਲ ਜ਼ਿਆਦਾ ਛੇੜਛਾੜ ਨਹੀਂ ਕਰਨਾ ਚਾਹੁੰਦੇ ਸਨ।
ਜੀਜਾ ਆਯੁਸ਼ ਤੋਂ ਨਾਰਾਜ਼ ਹਨ ਸਲਮਾਨ ਖਾਨ
ਆਯੁਸ਼ ਸ਼ਰਮਾ ਦੇ ਫਿਲਮ ਛੱਡਣ ਤੋਂ ਬਾਅਦ ਸਵਾਲ ਉਠ ਰਿਹਾ ਹੈ ਕਿ ਉਨ੍ਹਾਂ ਦੇ ਅਤੇ ਸਲਮਾਨ ਖਾਨ ਦੇ ਰਿਸ਼ਤੇ ਕਿੰਝ ਹਨ? ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦਾ ਰਿਸ਼ਤਾ ਪਹਿਲੇ ਵਰਗਾ ਹੈ। ਸਲਮਾਨ ਖਾਨ ਆਯੁਸ਼ ਦੇ ਇਸ ਫ਼ੈਸਲੇ ਤੋਂ ਬਿਲਕੁੱਲ ਵੀ ਨਰਾਜ਼ ਨਹੀਂ ਹਨ। ਦੋਵੇਂ ਕਰਨ ਜੌਹਰ ਦੇ 50ਵੇਂ ਬਰਥਡੇਅ ਪਾਰਟੀ 'ਚ ਵੀ ਸ਼ਾਮਲ ਹੋਏ ਸਨ।
ਜ਼ਹੀਰ ਨੇ ਵੀ ਛੱਡੀ ਫਿਲਮ
ਆਯੁਸ਼ ਫਿਲਮ 'ਚ ਸਲਮਾਨ ਦੇ ਭਰਾ ਦਾ ਰੋਲ ਪਲੇਅ ਕਰਨ ਵਾਲੇ ਸਨ। 'ਕਭੀ ਈਦ ਕਭੀ ਦੀਵਾਲੀ' 'ਚ ਸਲਮਾਨ ਦਾ ਕਿਰਦਾਰ ਦੋ ਭਰਾਵਾਂ ਵਾਲਾ ਹੋਵੇਗਾ। ਦੂਜੇ ਭਰਾ ਦਾ ਕਿਰਦਾਰ ਜ਼ਹੀਰ ਇਕਬਾਲ ਨਿਭਾਉਣ ਵਾਲੇ ਸਨ ਪਰ ਖ਼ਬਰਾਂ ਉਨ੍ਹਾਂ ਦੇ ਵੀ ਬਾਹਰ ਜਾਣ ਦੀ ਹੈ। ਜ਼ਹੀਰ ਹੁਣ ਫਿਲਮ 'ਚ ਕਿਉਂ ਨਹੀਂ ਹਨ ਇਹ ਹੁਣ ਤੱਕ ਪਤਾ ਨਹੀਂ ਚੱਲ ਪਾਇਆ ਹੈ।
ਬਾਲੀਵੁੱਡ ਅਤੇ ਸਾਊਥ ਫ਼ਿਲਮਾਂ ਵਿਚਾਲੇ ਵਿਵਾਦ ’ਚ ਸੋਨੂੰ ਸੂਦ ਨੇ ਸਾਊਥ ਫ਼ਿਲਮਾਂ ਬਾਰੇ ਕਹੀ ਇਹ ਗੱਲ
NEXT STORY