ਬਾਲੀਵੁੱਡ ਡੈਸਕ: ਬਾਲੀਵੁੱਡ ਅਤੇ ਸਾਊਥ ਸਿਨੇਮਾ ਵਿਚਾਲੇ ਵਿਵਾਦ ਹੁਣ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਕ ਤੋਂ ਬਾਅਦ ਇਕ ਸੇਲੇਬਸ ਨੇ ਇਸ ਵਿਵਾਦ ’ਤੇ ਟਿੱਪਣੀ ਦਿੱਤੀ ਹੈ। ਹਾਲ ਹੀ ’ਚ ਇਸ ਵਿਵਾਦ ਵਿਚਾਲੇ ਸੋਨੂੰ ਸੂਦ ਨੇ ਆਪਣੇ ਵਿਚਾਰ ਰੱਖਦੇ ਕਿਹਾ ਕਿ ਸਾਊਥ ਫ਼ਿਲਮਾਂ ’ਚ ਕੰਮ ਕਰਨ ਦੀ ਵਜ੍ਹਾ ਨਾਲ ਉਹ ਖ਼ਰਾਬ ਹਿੰਦੀ ਫ਼ਿਲਮਾਂ ’ਚ ਕੰਮ ਕਰਨ ਤੋਂ ਬਚਦੇ ਹਨ।
ਇਹ ਵੀ ਪੜ੍ਹੋ: ‘ਭੁੱਲ ਭੁਲਾਇਆ 2’ ਕਾਰਤਿਕ ਆਰੀਅਨ ਕੋਲਕਾਤਾ ਪਹੁੰਚੇ, ਪੀਲੀ ਟੈਕਸੀ ’ਤੇ ਚੜ੍ਹ ਕੇ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ
ਹਾਲ ਹੀ ’ਚ ਇਕ ਵੈੱਬਸਾਈਟ ’ਤੇ ਗੱਲ ਕਰਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ ‘ਮੈਂ ਹਮੇਸ਼ਾ ਤੋਂ ਆਪਣੀਆਂ ਫ਼ਿਲਮਾਂ ਦੀਆਂ ਸਕ੍ਰਿਪਟਾਂ ਨੂੰ ਲੈ ਕੇ ਚੋਣਵਾਂ ਰਿਹਾ ਹਾਂ। ਭਾਵੇਂ ਇਹ ਹਿੰਦੀ ਫ਼ਿਲਮਾਂ ਹੋਣ ਜਾਂ ਤੇਲਗੂ ਅਤੇ ਤਾਮਿਲ। ਸਾਊਥ ਦੀਆਂ ਫ਼ਿਲਮਾਂ ਮੈਨੂੰ ਮਾੜੀਆਂ ਹਿੰਦੀ ਫ਼ਿਲਮਾਂ ਕਰਨ ਤੋਂ ਬਚਾਉਂਦੀਆਂ ਹਨ। ਕਈ ਵਾਰ ਅਜਿਹਾ ਦੌਰ ਵੀ ਆਉਂਦਾ ਹੈ ਜਦੋਂ ਤੁਸੀਂ ਸਿਰਫ਼ ਇਸ ਲਈ ਕੰਮ ਕਰਦੇ ਹੋ ਤਾਂ ਕਿ ਤੁਹਾਨੂੰ ਵੱਡੀ ਫ਼ਿਲਮ ਮਿਲ ਸਕੇ। ਸਾਊਥ ਦੀਆਂ ਫ਼ਿਲਮਾਂ ਮੈਨੂੰ ਇਸ ਸਭ ਤੋਂ ਦੂਰ ਰੱਖਦੀਆਂ ਹਨ।’
ਫ਼ਿਲਮ ਸਮਰਾਟ ਪ੍ਰਿਥਵੀਰਾਜ ’ਚ ਆਪਣੇ ਰੋਲ ਨੂੰ ਲੈ ਕੇ ਸੋਨੂੰ ਸੂਦ ਨੇ ਕਿਹਾ-‘ਜਦੋਂ ਮੈਂ ਚੰਦਰਬਰਦਾਈ ਦੀ ਕਹਾਣੀ ਸੁਣੀ ਤਾਂ ਇਸ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਮੈਂ ਕਦੀ ਨਹੀਂ ਸੋਚਿਆ ਸੀ ਕਿ ਫ਼ਿਲਮ ’ਚ ਮੈਨੂੰ ਚੰਦਰਬਰਦਾਈ ਦਾ ਕਿਰਦਾਰ ਕਰਨ ਲਈ ਮੌਕਾ ਮਿਲੇਗਾ। ਕਾਸ਼ ਮੇਰੀ ਮਾਂ ਜ਼ਿੰਦਾ ਹੁੰਦੀ ਤੇ ਉਹ ਮੈਨੂੰ ਦੱਸਦੀ ਕਿ ਮੈਂ ਸਹੀ ਕੰਮ ਕੀਤਾ ਜਾਂ ਨਹੀਂ।’
ਇਹ ਵੀ ਪੜ੍ਹੋ: ਦੋਸਤਾਂ ਨਾਲ ਪਹੁੰਚੀ ਇਸਤਾਂਬੁਲ ਸਾਰਾ ਅਲੀ ਖ਼ਾਨ, ਅਯਾਸੋਫਿਆ ਕੈਮੀ ਸਾਹਮਣੇ ਦਿੱਤੇ ਜ਼ਬਰਦਸਤ ਪੋਜ਼
ਸੋਨੂੰ ਸੂਦ ਹਿੰਦੀ ਫ਼ਿਲਮਾਂ ਤੋਂ ਜ਼ਿਆਦਾ ਸਾਊਥ ਫ਼ਿਲਮਾਂ ’ਚ ਨਜ਼ਰ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਸਾਨੂੰ ਸੂਦ ਜਲਦ ਹੀ ਸਮਰਾਟ ਪ੍ਰਿਥਵੀਰਾਜ ’ਚ ਨਜ਼ਰ ਆਉਣਗੇ।
‘ਭੁੱਲ ਭੁਲਾਇਆ 2’: ਕਾਰਤਿਕ ਆਰੀਅਨ ਕੋਲਕਾਤਾ ਪਹੁੰਚੇ, ਪੀਲੀ ਟੈਕਸੀ ’ਤੇ ਚੜ੍ਹ ਕੇ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ
NEXT STORY