ਅਹਿਮਦਾਬਾਦ (ਏਜੰਸੀ) – ਫਿਲਮਫੇਅਰ 2025 ਦੇ 70ਵੇਂ ਐਡੀਸ਼ਨ ਵਿੱਚ ਅਭਿਸ਼ੇਕ ਬੱਚਨ ਨੇ ਆਪਣੇ 25 ਸਾਲਾਂ ਦੇ ਫਿਲਮੀ ਕੈਰੀਅਰ ਦਾ ਪਹਿਲਾ “ਬੈਸਟ ਐਕਟਰ (ਮੇਲ)” ਐਵਾਰਡ ਜਿੱਤਿਆਹੈ। ਅਭਿਸ਼ੇਕ ਨੇ ਇਹ ਐਵਾਰਡ ਆਪਣੀ ਪਤਨੀ ਐਸ਼ਵਰਿਆ ਰਾਏ ਬੱਚਨ ਅਤੇ ਧੀ ਆਰਾਧਿਆ ਨੂੰ ਸਮਰਪਿਤ ਕੀਤਾ। ਉਹ ਜਦੋਂ ਸਟੇਜ ‘ਤੇ ਗਏ ਤਾਂ ਖੁਸ਼ੀ ਅਤੇ ਜਜ਼ਬਾਤਾਂ ਦੇ ਕਾਰਨ ਉਹ ਭਾਵੁਕ ਹੋ ਗਏ।
ਅਭਿਸ਼ੇਕ ਨੇ ਆਪਣੀ ਸਪੀਚ ਵਿੱਚ ਦੱਸਿਆ ਕਿ ਇਸ ਐਵਾਰਡ ਲਈ ਉਹ ਕਈ ਵਾਰੀ ਸਪੀਚ ਦਾ ਅਭਿਆਸ ਕਰ ਚੁਕੇ ਹਨ ਅਤੇ ਇਸ ਲੰਮੇ ਸਮੇਂ ਦੀ ਮਿਹਨਤ ਦਾ ਇਹ ਫਲ ਹੈ। ਉਨ੍ਹਾਂ ਨੇ ਫੈਨਜ਼, ਸਹਿਯੋਗੀਆਂ ਅਤੇ ਖ਼ਾਸ ਕਰਕੇ ਆਪਣੇ ਪਰਿਵਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਹਨਾਂ ਦੇ ਸਫ਼ਰ ਵਿੱਚ ਸਾਥ ਦਿੱਤਾ।
ਅਭਿਸ਼ੇਕ ਨੇ ਖ਼ਾਸ ਤੌਰ ‘ਤੇ ਆਪਣੀ ਪਤਨੀ ਐਸ਼ਵਰਿਆ ਅਤੇ ਧੀ ਆਰਾਧਿਆ ਲਈ ਦਿਲ ਤੋਂ ਸ਼ਬਦ ਕਹੇ। ਉਨ੍ਹਾਂ ਨੇ ਕਿਹਾ ਕਿ ਇਹ ਐਵਾਰਡ ਇਸ ਗੱਲ ਦੀ ਪਛਾਣ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਤਿਆਗ ਅਤੇ ਸਹਿਯੋਗ ਨਾਲ ਹੀ ਉਹ ਅੱਜ ਇੱਥੇ ਖੜੇ ਹਨ। ਅਭਿਸ਼ੇਕ ਨੇ ਕਿਹਾ, ਇਹ ਫਿਲਮ ਇੱਕ ਪਿਤਾ ਅਤੇ ਧੀ ਦੀ ਕਹਾਣੀ ਹੈ, ਅਤੇ ਮੈਂ ਇਹ ਐਵਾਰਡ ਆਪਣੇ ਹੀਰੋ, ਆਪਣੇ ਪਿਤਾ ਅਤੇ ਆਪਣੇ ਧੀ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ।
ਫਿਲਮ ‘I Want To Talk’ ਦਾ ਨਿਰਦੇਸ਼ਨ ਸ਼ੂਜਿਤ ਸਿਰਕਾਰ ਨੇ ਕੀਤਾ ਹੈ। ਫਿਲਮ ਦੀ ਕਹਾਣੀ ਅਰਜੁਨ ਸੇਨ ਨਾਮਕ ਬੰਗਾਲੀ ਆਦਮੀ ਦੀ ਹੈ, ਜੋ ਅਮਰੀਕੀ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਪਤਾ ਲੱਗਦਾ ਹੈ ਕਿ ਉਸ ਕੋਲ ਸਿਰਫ 100 ਦਿਨ ਹੀ ਬਚੇ ਹਨ। ਫਿਲਮ ਉਸ ਦੀ ਆਪਣੀ ਧੀ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਅਤੇ ਭਾਵਨਾਤਮਕ ਸਫ਼ਰ ਨੂੰ ਦਰਸਾਉਂਦੀ ਹੈ।
Youtuber ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਨਾਲ ਵੀਡੀਓ ਵਾਇਰਲ ! ਪੂਲ 'ਚ ਸ਼ਰੇਆਮ ਹੋਏ ਰੋਮਾਂਟਿਕ
NEXT STORY