ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਜਿਥੇ ਆਪਣੀਆਂ ਫ਼ਿਲਮਾਂ ਰਾਹੀਂ ਦੇਸ਼ ਅਤੇ ਸਮਾਜ ਦੀ ਗੱਲ ਕਰਦੇ ਰਹਿੰਦੇ ਹਨ, ਉਥੇ ਹੀ ਰੀਅਲ ਲਾਈਫ ’ਚ ਉਹ ਭਾਰਤੀ ਫ਼ੌਜ ਅਤੇ ਬਹਾਦਰ ਜਵਾਨਾਂ ਦੇ ਪ੍ਰਸ਼ੰਸਕ ਮੰਨੇ ਜਾਂਦੇ ਹਨ ਅਤੇ ਆਰਮੀ ਨਾਲ ਜੁੜੇ ਪ੍ਰੋਗਰਾਮਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹਿੰਦੇ ਹਨ। ਵੀਰਵਾਰ ਨੂੰ ਅਕਸ਼ੈ ਕਸ਼ਮੀਰ ’ਚ ਐੱਲ.ਓ.ਸੀ ’ਤੇ ਬੀ.ਐੱਸ.ਐੱਫ ਜਵਾਨਾਂ ’ਚ ਨਜ਼ਰ ਆਏ, ਜਿਥੋਂ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ।
ਅਕਸ਼ੈ ਜੰਮੂ ਐਂਡ ਕਸ਼ਮੀਰ ਦੇ ਬੰਦੀਪੁਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ’ਚ ਪਹੁੰਚੇ ਸਨ। ਇਨ੍ਹਾਂ ਤਸਵੀਰਾਂ ’ਚ ਅਕਸ਼ੈ ਬਹਾਦਰ ਜਵਾਨਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਿਸੇ ਦੇ ਨਾਲ ਪੰਜਾ ਲੜਾ ਰਹੇ ਹਨ ਤਾਂ ਕਿਤੇ ਅਫ਼ਸਰਾਂ ਨਾਲ ਡਾਂਸ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਅਕਸ਼ੈ ਨੇ ਲਿਖਿਆ - ਸਾਡੀਆਂ ਸੀਮਾਵਾਂ ਦੀ ਸੁਰੱਖਿਆ ਕਰ ਰਹੇ ਬੀ.ਐੱਸ.ਐੱਫ ਦੇ ਬਹਾਦਰ ਜਵਾਨਾਂ ਨਾਲ ਯਾਦਗਾਰ ਦਿਨ ਬਿਤਾਇਆ। ਇਥੇ ਆਉਣਾ ਹਮੇਸ਼ਾ ਇਕ ਛੂਹ ਲੈਣ ਵਾਲਾ ਤਜ਼ਰਬਾ ਰਹਿੰਦਾ ਹੈ। ਅਸਲੀ ਹੀਰੋਜ਼ ਨਾਲ ਮਿਲਣਾ। ਮੇਰੇ ਦਿਲ ’ਚ ਸਨਮਾਨ ਤੋਂ ਸਿਵਾਏ ਕੁਝ ਨਹੀਂ ਹੈ।
ਉਥੇ ਹੀ ਬੀ.ਐੱਸ.ਐੱਫ ਦੇ ਟਵਿੱਟਰ ਅਕਾਊਂਟ ਤੋਂ ਵੀ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ’ਚ ਜਵਾਨਾਂ ਨਾਲ ਪੰਜਾ ਲੜਾਉਂਦੇ ਹੋਏ ਅਤੇ ਉਨ੍ਹਾਂ ਨਾਲ ਵਾਲੀਬਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਅਕਸ਼ੈ ਨੇ ਵਿਜ਼ੀਟਰਸ ਬੁੱਕ ’ਚ ਵੀ ਸਾਈਨ ਕੀਤਾ। ਬੀ.ਐੱਸ.ਐੱਫ ਵੱਲੋਂ ਅਕਸ਼ੈ ਨੂੰ ਪ੍ਰਤੀਕ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਦੱਸ ਦੇਈਏ ਕਿ ਅਦਾਕਾਰ ਅਕਸ਼ੈ ਆਰਮੀ ਨਾਲ ਜੁੜੇ ਸਰੋਕਾਰਾਂ ਲਈ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਭਾਰਤ ਦੇ ਵੀਰ ਨਾਮ ਨਾਲ ਇਕ ਵੈੱਬਸਾਈਟ ਅਤੇ ਐਪ ਸ਼ੁਰੂ ਕਰਨ ’ਚ ਵੀ ਭਾਰਤ ਸਰਕਾਰ ਨਾਲ ਸਹਿਯੋਗ ਕੀਤਾ ਸੀ, ਜਿਸ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਡੋਨੇਸ਼ਨ ਜਮ੍ਹਾਂ ਕੀਤਾ ਜਾਂਦਾ ਹੈ। ਅਕਸ਼ੈ ਦੇ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਨੇ ਆਪਣੀ ਫ਼ਿਲਮ 'ਬੈੱਲ ਬੋਟਮ' ਦੀ ਰਿਲੀਜ਼ ਦਾ ਐਲਾਨ ਕੀਤਾ ਸੀ।
ਸ਼ਾਹਰੁਖ ਖ਼ਾਨ ਅਤੇ ਕਾਜੋਲ ਤੋਂ ਇਸ ਕਰਕੇ ਹੁੰਦੀ ਸੀ ਸ਼ਿਲਪਾ ਸ਼ੈੱਟੀ ਨੂੰ ਜਲਨ, ਜਾਣੋ ਪੂਰਾ ਕਿੱਸਾ
NEXT STORY