ਮੁੰਬਈ: ਦੇਸ਼ ’ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਵੱਡੇ-ਵੱਡੇ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ ਜਿਨ੍ਹਾਂ ’ਚੋਂ ਸੋਨੂੰ ਸੂਦ, ਅਕਸ਼ੇ ਕੁਮਾਰ, ਪਿ੍ਰਯੰਕਾ ਚੋਪੜਾ ਅਤੇ ਸਲਮਾਨ ਖ਼ਾਨ ਵਰਗੇ ਸਿਤਾਰਿਆਂ ਦਾ ਨਾਂ ਸ਼ਾਮਲ ਹੈ। ਹੁਣ ਇਕ ਹੋਰ ਬਾਲੀਵੁੱਡ ਅਦਾਕਾਰ ਨੇ ਕੋਰੋਨਾ ਪੀੜਤਾਂ ਦੀ ਮਦਦ ਲਈ ਸ਼ਾਨਦਾਰ ਕਦਮ ਚੁੱਕਿਆ ਹੈ। ਅਦਾਕਾਰ ਹਰਸ਼ਵਰਧਨ ਰਾਣੇ ਨੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਲਈ ਆਪਣੀ ਬਾਈਕ ਸੇਲ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਦੀ ਜਾਣਕਾਰੀ ਹਰਸ਼ਵਰਧਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਹਰਸ਼ਵਰਧਨ ਰਾਣੇ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਆਪਣੀ ਇਕ ਤਸਵੀਰ ਦੇ ਨਾਲ ਪੋਸਟ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਹਰਸ਼ਵਰਧਨ ਆਪਣੀ ਬਾਈਕ ਨੂੰ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਪੋਸਟ ਸਾਂਝੀ ਕਰਦੇ ਹੋਏ ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਕਸੀਜਨ ਕੰਟੇਨਰਸ ਲਈ ਆਪਣੀ ਬਾਈਕ ਸੇਲ ਕਰਨ ਦਾ ਫ਼ੈਸਲਾ ਲਿਆ ਹੈ। ਆਪਣੀ ਪੋਸਟ ’ਚ ਉਨ੍ਹਾਂ ਨੇ ਲਿਖਿਆ ਕਿ ‘ਆਕਸੀਜਨ ਕੰਟੇਨਰਸ’ ਦੇ ਬਦਲੇ ’ਚ ਮੈਂ ਆਪਣੀ ਮੋਟਰਸਾਈਕਲ ਦੇਣਾ ਚਾਹੁੰਦਾ ਹਾਂ। ਇਹ ਆਕਸੀਜਨ ਕੰਟੇਨਰਸ ਜ਼ਰੂਰਤਮੰਦਾਂ ਤੱਕ ਪਹੁੰਚਾਏ ਜਾਣਗੇ। ਕ੍ਰਿਪਾ ਕਰਕੇ ਹੈਦਰਾਬਾਦ ’ਚ ਚੰਗੇ ਕੰਟੇਨਰਸ ਲੱਭਣ ’ਚ ਮੇਰੀ ਮਦਦ ਕਰੋ’।

ਅਦਾਕਾਰ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਅਦਾਕਾਰ ਦੇ ਇਸ ਕਦਮ ਨੂੰ ਲੈ ਕੇ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਸਿਤਾਰੇ ਵੱਖ-ਵੱਖ ਤਰੀਕਿਆਂ ਨਾਲ ਦੇਸ਼ ਦੀ ਮਦਦ ਕਰਨ ’ਚ ਜੁੱਟੇ ਹਨ। ਦੱਸ ਦੇਈਏ ਕਿ ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ’ਚ ਵੀ ਹਸਪਤਾਲਾਂ ’ਚ ਬੈੱਡ, ਦਵਾਈਆਂ ਅਤੇ ਆਕਸੀਜਨ ਦੀ ਭਾਰੀ ਘਾਟ ਬਣੀ ਹੋਈ ਹੈ ਜਿਸ ਲਈ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਅਜਿਹੇ ’ਚ ਮੰਨੋਰੰਜਨ ਜਗਤ ਦੇ ਕਈ ਸਿਤਾਰੇ ਲੋੜਵੰਦਾਂ ਦੀ ਮਦਦ ’ਚ ਜੁੱਟੇ ਹਨ।
ਲਤਾ ਮੰਗੇਸ਼ਕਰ ਨੇ ਕੋਰੋਨਾ ਮਰੀਜ਼ਾਂ ਲਈ ਵਧਾਇਆ ਮਦਦ ਦਾ ਹੱਥ, ਮਹਾਰਾਸ਼ਟਰ ਸੀ. ਐੱਮ. ਫੰਡ 'ਚ ਦਿੱਤੇ 7 ਲੱਖ ਰੁਪਏ
NEXT STORY