ਮੁੰਬਈ- ਸਾਊਥ ਸਿਨੇਮਾ ਦੇ ਦੋ ਵੱਡੇ ਸੁਪਰਸਟਾਰ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ। ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰਨ ਦੀਆਂ ਚਰਚਾਵਾਂ ਤੋਂ ਬਾਅਦ ਹੁਣ ਇਹ ਚਰਚਿਤ ਜੋੜਾ ਸਾਲ 2026 ਵਿੱਚ ਹਮੇਸ਼ਾ ਲਈ ਇੱਕ-ਦੂਜੇ ਦਾ ਹੋਣ ਜਾ ਰਿਹਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਦੋਵਾਂ ਦੇ ਵਿਆਹ ਦੀ ਤਰੀਕ ਅਤੇ ਸਥਾਨ ਵੀ ਫਾਈਨਲ ਹੋ ਚੁੱਕਾ ਹੈ।
26 ਫਰਵਰੀ ਨੂੰ ਲੈਣਗੇ ਸੱਤ ਫੇਰੇ
ਸਰੋਤਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਰਸ਼ਮਿਕਾ ਅਤੇ ਵਿਜੇ ਦੇਵਰਕੋਂਡਾ 26 ਫਰਵਰੀ 2026 ਨੂੰ ਵਿਆਹ ਦੇ ਬੰਧਨ ਵਿੱਚ ਬੱਝਣਗੇ। ਦੋਵਾਂ ਨੇ ਆਪਣੀ 'ਰੋਇਲ ਵੈਡਿੰਗ' ਲਈ ਰਾਜਸਥਾਨ ਦੇ ਉਦੈਪੁਰ ਸ਼ਹਿਰ ਨੂੰ ਚੁਣਿਆ ਹੈ। ਖ਼ਬਰ ਹੈ ਕਿ ਉਨ੍ਹਾਂ ਨੇ ਉਦੈਪੁਰ ਦੀਆਂ ਸ਼ਾਨਦਾਰ ਹੈਰੀਟੇਜ ਪ੍ਰਾਪਰਟੀਜ਼ ਵਿੱਚੋਂ ਇੱਕ ਨੂੰ ਆਪਣੇ ਵਿਆਹ ਲਈ ਫਾਈਨਲ ਕਰ ਲਿਆ ਹੈ।
ਨਿੱਜੀ ਰੱਖਿਆ ਜਾਵੇਗਾ ਸਮਾਗਮ
ਆਪਣੀ ਮੰਗਣੀ ਦੀ ਤਰ੍ਹਾਂ ਹੀ ਇਹ ਜੋੜਾ ਆਪਣੇ ਵਿਆਹ ਨੂੰ ਵੀ ਬਹੁਤ ਨਿੱਜੀ ਰੱਖਣਾ ਚਾਹੁੰਦਾ ਹੈ। ਇਸ ਸ਼ਾਹੀ ਵਿਆਹ ਵਿੱਚ ਸਿਰਫ਼ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਸ਼ਾਮਲ ਹੋਣਗੇ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਫਿਲਮ ਇੰਡਸਟਰੀ ਦੇ ਦੋਸਤਾਂ ਲਈ ਵੱਖਰੀ ਰਿਸੈਪਸ਼ਨ ਪਾਰਟੀ ਰੱਖਣਗੇ ਜਾਂ ਨਹੀਂ।
2025 'ਚ ਹੋਈ ਸੀ ਗੁਪਤ ਮੰਗਣੀ!
ਦੱਸ ਦੇਈਏ ਕਿ ਅਕਤੂਬਰ 2025 ਵਿੱਚ ਦੋਵਾਂ ਦੀ ਸੀਕ੍ਰੇਟ ਮੰਗਣੀ ਦੀਆਂ ਖ਼ਬਰਾਂ ਵੀ ਸੁਰਖੀਆਂ ਵਿੱਚ ਰਹੀਆਂ ਸਨ। ਹਾਲਾਂਕਿ ਵਿਜੇ ਅਤੇ ਰਸ਼ਮਿਕਾ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਆਪਣੇ ਰਿਸ਼ਤੇ ਜਾਂ ਵਿਆਹ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਪ੍ਰਸ਼ੰਸਕਾਂ ਵਿੱਚ ਇਸ ਜੋੜੇ ਨੂੰ ਦੂਲ੍ਹਾ-ਦੁਲਹਨ ਦੇ ਰੂਪ ਵਿੱਚ ਦੇਖਣ ਲਈ ਭਾਰੀ ਉਤਸ਼ਾਹ ਹੈ।
550 ਦੀ ਖਿਚੜੀ ਅਤੇ 350 ਦਾ 'ਜਵਾਨ' ਰੱਖਣ ਵਾਲਾ ਪਾਣੀ; ਚਰਚਾ ਦਾ ਵਿਸ਼ਾ ਬਣਿਆ ਮਲਾਇਕਾ ਅਰੋੜਾ ਦਾ ਰੈਸਟੋਰੈਂਟ
NEXT STORY