ਮੁੰਬਈ (ਬਿਊਰੋ) : ਅਦਾਕਾਰ ਰਣਵੀਰ ਸਿੰਘ ਹਾਲ ਹੀ ਵਿਚ ਨਿਊਯਾਰਕ ਵਿਚ ਟਿਫਨੀ ਐਂਡ ਕੰਪਨੀ ਦੇ ਸਮਾਗਮ ਵਿਚ ਸ਼ਾਮਲ ਹੋਏ। ਇਸ ਦੌਰਾਨ ਉਹ ਆਲ ਵਾਈਟਸ ਸੂਟ ਵਿਚ ਕਾਫੀ ਹੈਂਡਸਮ ਦਿਖ ਰਹੇ ਸਨ। ਇਸ ਇਵੈਂਟ ਨਾਲ ਜੁੜੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।

ਸਮਾਗਮ ਵਾਲੀ ਥਾਂ ਦੇ ਬਾਹਰ ਰਣਵੀਰ ਦੇ ਕਈ ਪ੍ਰਸ਼ੰਸਕ ਇਕੱਠੇ ਹੋ ਗਏ, ਜਿਵੇਂ ਹੀ ਪ੍ਰਸ਼ੰਸਕਾਂ ਨੇ ਦੇਖਿਆ ਤਾਂ ਤੁਰੰਤ ਉਸ ਦਾ ਨਾਂ ਲੈ ਕੇ ਰੌਲਾ ਪਾਉਣ ਲੱਗੇ।

ਇਸ ਦੌਰਾਨ ਰਣਵੀਰ ਨੇ ਅੱਗੇ ਆ ਕੇ ਉਨ੍ਹਾਂ ਵੱਲ ਹੱਥ ਹਿਲਾਇਆ ਅਤੇ ਫਲਾਇੰਗ ਕਿੱਸ ਵੀ ਦਿੱਤੀ। ਉਥੇ ਹੀ ਸੋਸ਼ਲ ਮੀਡੀਆ ’ਤੇ ਇਵੈਂਟ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਰਣਵੀਰ ਨੂੰ ਐੱਨ. ਬੀ. ਏ. ਚੈਂਪੀਅਨ ਡਵੈਨ ਵੇਡ ਅਤੇ ਐਕਟਰਸ ਗੇਬ੍ਰੀਅਲ ਯੂਨੀਅਨ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ।

ਦੱਸ ਦਈਏ, ਰਣਵੀਰ ਭਾਰਤ ਲਈ ਐੱਨ. ਬੀ. ਏ. ਦੇ ਬ੍ਰਾਂਡ ਅੰਬੈਸਡਰ ਹਨ। ਉਥੇ ਹੀ ਇਸ ਇਵੈਂਟ ਵਿਚ ਹਾਲੀਵੂਡ ਦੇ ਕਈ ਵੱਡੇ ਸਿਤਾਰੇ ਸ਼ਾਮਲ ਹੋਏ। ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਰਣਵੀਰ ਹੁਣ ਜਲਦ ਹੀ ਕਰਨ ਜੌਹਰ ਵੱਲੋਂ ਨਿਰਦੇਸ਼ਿਤ ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ਵਿਚ ਦਿਖਾਈ ਦੇਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁਕੇਸ਼ ਅੰਬਾਨੀ ਦਿਖਾਉਣਗੇ 'ਹੈਰੀ ਪੋਟਰ' ਤੇ 'ਮੈਟ੍ਰਿਕਸ' ਵਰਗੀਆਂ ਫ਼ਿਲਮਾਂ, ਹਾਲੀਵੁੱਡ ਦੇ ਪ੍ਰੋਡਕਸ਼ਨ ਹਾਊਸ ਤੋਂ ਹੋਈ ਡੀਲ
NEXT STORY