ਐਂਟਰਟੇਨਮੈਂਟ ਡੈਸਕ : ਭਾਰਤੀ ਅਦਾਕਾਰ ਸੈਫ ਅਲੀ ਖ਼ਾਨ 'ਤੇ ਹਮਲੇ ਤੋਂ ਬਾਅਦ ਪਾਕਿਸਤਾਨੀ ਸਿਆਸਤਦਾਨਾਂ ਨੇ ਆਪਣੀ ਗੰਦੀ ਰਾਜਨੀਤੀ ਦਾ ਸਹਾਰਾ ਲਿਆ ਹੈ। ਸੈਫ਼ 'ਤੇ ਹੋਏ ਹਮਲੇ ਦੀ ਵਰਤੋਂ ਪਾਕਿਸਤਾਨੀ ਨੇਤਾ ਭਾਰਤ ਵਿਰੁੱਧ ਪ੍ਰਚਾਰ ਫੈਲਾਉਣ ਲਈ ਕਰ ਰਹੇ ਹਨ। ਪਾਕਿਸਤਾਨੀ ਸਿਆਸਤਦਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਪ੍ਰਤੀਕਿਰਿਆ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਸੈਫ 'ਤੇ ਹਮਲੇ ਨੂੰ ਘੱਟ ਗਿਣਤੀਆਂ 'ਤੇ ਅੱਤਿਆਚਾਰ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਚੌਧਰੀ ਫਵਾਦ ਨੇ ਕਿਹਾ ਹੈ ਕਿ ਭਾਰਤ 'ਚ ਮੁਸਲਿਮ ਅਦਾਕਾਰਾਂ ਦੀ ਜਾਨ ਨੂੰ ਗੰਭੀਰ ਖ਼ਤਰਾ ਹੈ।
ਫਵਾਦ ਚੌਧਰੀ ਦੀ ਖ਼ਾਸ ਪੋਸਟ
ਇੰਸਟਾਗ੍ਰਾਮ 'ਤੇ ਇੱਕ ਪੋਸਟ 'ਚ ਫਵਾਦ ਚੌਧਰੀ ਨੇ ਲਿਖਿਆ, ''ਸੈਫ ਅਲੀ ਖ਼ਾਨ ਹਸਪਤਾਲ 'ਚ ਦਾਖਲ, ਘੁਸਪੈਠੀਏ ਨੇ ਅਦਾਕਾਰ ਨੂੰ 6 ਵਾਰ ਚਾਕੂ ਮਾਰਿਆ। ਮੁਸਲਿਮ ਅਦਾਕਾਰਾਂ ਦੀਆਂ ਜਾਨਾਂ ਗੰਭੀਰ ਖ਼ਤਰੇ 'ਚ ਹਨ। ਪਾਕਿਸਤਾਨ ਨੂੰ ਭਾਰਤੀ ਮੁਸਲਮਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਹਾਲਾਂਕਿ, ਫਵਾਦ ਚੌਧਰੀ ਆਪਣੀ ਪੋਸਟ ਕਾਰਨ ਆਪਣੇ ਹੀ ਦੇਸ਼ 'ਚ ਮੁਸੀਬਤ 'ਚ ਫਸ ਗਏ ਹਨ ਅਤੇ ਪਾਕਿਸਤਾਨੀਆਂ ਨੇ ਉਨ੍ਹਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
'ਪਹਿਲਾਂ ਆਪਣੇ ਦੇਸ਼ ਦਾ ਧਿਆਨ ਰੱਖੋ'
ਮੁਨੀਬ ਨਾਮ ਦੇ ਇੱਕ ਯੂਜ਼ਰ ਨੇ ਫਵਾਦ ਚੌਧਰੀ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, 'ਪਾਕਿਸਤਾਨ 'ਚ ਕੀ ਹੋ ਰਿਹਾ ਹੈ?' ਸਾਨੂੰ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਪਵੇਗਾ, ਅਸੀਂ ਜੋ ਲੜਾਈ ਲੜ ਰਹੇ ਹਾਂ ਉਹ ਦੇਸ਼ 'ਚ ਕਾਨੂੰਨ ਅਤੇ ਸ਼ਾਸਨ ਲਈ ਹੈ। ਇਸ 'ਤੇ ਫਵਾਦ ਚੌਧਰੀ ਨੇ ਕਿਹਾ ਕਿ 'ਅਧਿਕਾਰਾਂ ਲਈ ਸੰਘਰਸ਼ ਸਰਵ ਵਿਆਪਕ ਹੋਣਾ ਚਾਹੀਦਾ ਹੈ।' ਹਾਂ, ਪਾਕਿਸਤਾਨ 'ਚ ਸਾਡੇ ਆਪਣੇ ਮੁੱਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਗਾਜ਼ਾ, ਕਸ਼ਮੀਰ ਦੇ ਲੋਕਾਂ, ਭਾਰਤੀ ਘੱਟ ਗਿਣਤੀਆਂ ਅਤੇ ਹੋਰ ਹਾਸ਼ੀਏ 'ਤੇ ਧੱਕੇ ਸਮੂਹਾਂ ਦੀ ਵਕਾਲਤ ਨਹੀਂ ਕਰਨੀ ਚਾਹੀਦੀ।'
ਸੈਫ ਅਲੀ ਖ਼ਾਨ 'ਤੇ ਚਾਕੂ ਨਾਲ ਹਮਲਾ
ਸੈਫ 'ਤੇ ਬੁੱਧਵਾਰ ਰਾਤ ਨੂੰ ਮੁੰਬਈ ਦੇ ਬਾਂਦਰਾ ਸਥਿਤ ਉਨ੍ਹਾਂ ਦੇ ਘਰ ਦੇ ਅੰਦਰ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲੇ 'ਚ ਉਸ ਨੂੰ 6 ਸੱਟਾਂ ਲੱਗੀਆਂ। ਸਭ ਤੋਂ ਗੰਭੀਰ ਸੱਟਾਂ ਗਰਦਨ ਅਤੇ ਰੀੜ੍ਹ ਦੀ ਹੱਡੀ 'ਚ ਲੱਗੀਆਂ। ਡਾਕਟਰਾਂ ਨੇ ਸਰਜਰੀ ਤੋਂ ਬਾਅਦ ਰੀੜ੍ਹ ਦੀ ਹੱਡੀ ਤੋਂ 2.5 ਇੰਚ ਦਾ ਟੁਕੜਾ ਕੱਢਿਆ। ਅਦਾਕਾਰ ਸੈਫ ਅਲੀ ਖ਼ਾਨ ਇਸ ਸਮੇਂ ਲੀਲਾਵਤੀ ਹਸਪਤਾਲ 'ਚ ਦਾਖਲ ਹਨ। ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਵੇਲੇ ਉਹ ਖ਼ਤਰੇ ਤੋਂ ਬਾਹਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨ ਨੇ ਪੁਲਾੜ 'ਚ ਪਾਕਿਸਤਾਨੀ ਸੈਟੇਲਾਈਟ ਕੀਤਾ ਲਾਂਚ
NEXT STORY