ਮੁੰਬਈ: ਕੋਰੋਨਾ ਲਾਗ ਨੇ ਕਈ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਮਸ਼ਹੂਰ ਅਦਾਕਾਰਾ ਸਮੀਕਸ਼ਾ ਭੱਟਨਾਗਰ ਵੀ ਮੁਸ਼ਕਿਲ ਸਮੇਂ ਦਾ ਸਾਹਮਣਾ ਕਰ ਰਹੀ ਹੈ। ਸਮੀਕਸ਼ਾ ਨੂੰ ਆਖਰੀ ਵਾਰ ‘ਹਮਾਰੀਵਾਲੀ ਗੁਡ ਨਿਊਜ਼’ ’ਚ ਦੇਖਿਆ ਗਿਆ ਸੀ। ਇਕ ਇੰਟਰਵਿਊ ’ਚ ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਸਾਲ ਤੋਂ ਆਰਥਿਕ ਤੰਗੀ ਝੱਲ ਰਹੀ ਹੈ।
ਅਦਾਕਾਰਾ ਨੇ ਦੱਸਿਆ ਕਿ ਪਹਿਲੇ ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਪੈਸੇ ਦੀ ਘਾਟ ਮਹਿਸੂਸ ਹੋਈ। ਤਾਲਾਬੰਦੀ ਦੀ ਵਜ੍ਹਾ ਨਾਲ ਮੇਰੇ ਪ੍ਰਾਜੈਕਟਸ ਟਾਲ ਦਿੱਤੇ ਗਏ। ਮੈਨੂੰ ਆਪਣੀ ਈ.ਐੱਮ.ਆਈ. ਦਾ ਬੋਝ ਚੁੱਕਣ ਲਈ ਹਮਾਰੀਵਾਲੀ ਗੁਡ ਨਿਊਜ਼ ’ਚ ਆਪਣੀ ਭੂਮਿਕਾ ਸਮੇਤ ਕੁਝ ਸਮਾਂਬੰਧ ਭੂਮਿਕਾ ਨਿਭਾਉਣੀ ਪਈ। ਮੇਰੇ ਲਈ ਸਾਲ 2020 ਬਹੁਤ ਮੁਸ਼ਕਿਲ ਭਰਿਆ ਰਿਹਾ ਸੀ ਅਤੇ ਐਕਟਿੰਗ ਦੇ ਮੌਕਿਆਂ ਦੀ ਘਾਟ ਨੇ ਇਸ ਨੂੰ ਹੋਰ ਖਰਾਬ ਕਰ ਦਿੱਤਾ।
ਅਦਾਕਾਰਾ ਨੇ ਬਿਆਨ ਕੀਤਾ ਦਰਦ
ਅਦਾਕਾਰਾ ਨੇ ਅੱਗੇ ਕਿਹਾ ਕਿ ਹੁਣ ਵੀ ਉਹ ਉਸੇ ਹਾਲਾਤ ’ਚ ਹੈ। ਕੋਈ ਕੰਮ ਨਹੀਂ ਹੈ ਅਤੇ ਜੇਕਰ ਇਹ ਇਸ ਤਰ੍ਹਾਂ ਜਾਰੀ ਰਿਹਾ ਤਾਂ ਮੇਰੇ ਲਈ ਮੁੰਬਈ ’ਚ ਟਿਕਣਾ ਬਹੁਤ ਮੁਸ਼ਕਿਲ ਹੋਵੇਗਾ। ਮੇਰੀ ਬਚਤ ਲਗਭਗ ਖਤਮ ਹੋ ਚੁੱਕੀ ਹੈ ਅਤੇ ਮੇਰੇ ਕੋਲ ਹੁਣ ਪੈਸੇ ਬਹੁਤ ਘੱਟ ਬਚੇ ਹਨ। ਸਮੀਕਸ਼ਾ ਨੇ ਕਿਹਾ ਕਿ ਹਾਲਾਤ ਡਰਾਵਨੇ ਹਨ ਅਤੇ ਇਕ ਅਦਾਕਾਰਾ ਦੇ ਰੂਪ ’ਚ ਉਹ ਅਜੇ ਕੰਮ ਨੂੰ ਲੈ ਕੇ ਚੋਣ ਨਹੀਂ ਕਰ ਸਕਦੀ ਹੈ। ਮੈਂ ਕਦੇ ਵੀ ਸਾਸ-ਬਹੂ ਸ਼ੋਅ ਨਹੀਂ ਕਰਨਾ ਚਾਹੁੰਦੀ ਸੀ। ਮੈਂ ਹਮੇਸ਼ਾ ਕੁਝ ਅਜਿਹਾ ਕੀਤਾ ਹੈ ਜੋ ਮੈਨੂੰ ਇਕ ਅਦਾਕਾਰਾ ਦੇ ਰੂਪ ’ਚ ਚੁਣੌਤੀ ਦਿੰਦਾ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਮੇਰੇ ਲਈ ਮੌਜੂਦਾ ਹਾਲਾਤ ’ਚ ਪਸੰਦ ਹੋ ਸਕਦੀ ਹੈ ਜੋ ਵੀ ਪ੍ਰਾਜੈਕਟ ਮੇਰੇ ਕੋਲ ਆਉਂਦੇ ਹਨ ਉਸ ਨੂੰ ਲੈਣਾ ਹੋਵੇਗਾ।
ਤੌਕਤੇ ਤੂਫ਼ਾਨ ਨੇ ਅਜੇ ਦੇਵਗਨ ਦੀ ਫ਼ਿਲਮ ਦੇ ਸੈੱਟ ’ਤੇ ਮਚਾਈ ਤਬਾਹੀ, ਦੇਖੋ ਵੀਡੀਓ
NEXT STORY