ਐਂਟਰਟੇਨਮੈਂਟ ਡੈਸਕ- ਨਵੀਂ ਆ ਰਹੀ ਬਾਲੀਵੁੱਡ ਫਿਲਮ ਬਾਰਡਰ 2 ਦੀ ਸ਼ੂਟਿੰਗ ਨੂੰ ਪੂਰਾ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਵਰੁਣ ਧਵਨ, ਅਦਾਕਾਰਾ ਮਿਦਾ ਰਾਣਾ ਅਤੇ ਪ੍ਰੋਡਿਊਸਰ ਭੂਸ਼ਣ ਕੁਮਾਰ ਨੇ ਸ਼ਰਧਾ ਭਾਵ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰੀ। ਇਹ ਤਿੰਨੇ ਸਟਾਰ ਦੇਰ ਰਾਤ ਅੰਮ੍ਰਿਤਸਰ ਪਹੁੰਚੇ ਤੇ ਦਰਬਾਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਆਪਣੇ ਨਵੇਂ ਪ੍ਰੋਜੈਕਟ ‘ਬਾਰਡਰ 2’ ਦੀ ਕਾਮਯਾਬੀ ਲਈ ਵੀ ਅਰਦਾਸ ਕੀਤੀ।

ਇਸ ਦੌਰਾਨ ਦਰਸ਼ਨ ਕਰਨ ਮਗਰੋਂ ਉਨ੍ਹਾਂ ਨੇ ਸ਼ਾਂਤੀਪੂਰਕ ਢੰਗ ਨਾਲ ਕੀਰਤਨ ਸੁਣਿਆ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿਸ਼ੇਸ਼ ਪਵਿੱਤਰ ਮਾਹੌਲ ਦਾ ਅਨੁਭਵ ਕੀਤਾ। ਵਰੁਣ ਧਵਨ ਅਤੇ ਮਿਦਾ ਰਾਣਾ ਫਿਲਮ ਬਾਰਡਰ 2 ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਨ, ਜਿਸਦੀ ਸ਼ੂਟਿੰਗ ਹਾਲ ਹੀ ਵਿੱਚ ਸਮਾਪਤ ਹੋਈ ਹੈ। ਪ੍ਰੋਡਿਊਸਰ ਭੂਸ਼ਣ ਕੁਮਾਰ, ਜੋ ਕਿ T-Series ਦੇ ਮੁਖੀ ਹਨ, ਵੀ ਇਸ ਫਿਲਮ ਨਾਲ ਵੱਡੀ ਉਮੀਦਾਂ ਜੋੜ ਰਹੇ ਹਨ।

ਇਹ ਤਿੰਨੇ ਫਿਲਮੀ ਹਸਤੀਆਂ ਦਰਬਾਰ ਸਾਹਿਬ ਪਹੁੰਚ ਕੇ ਆਪਣੇ ਤਰੀਕੇ ਨਾਲ ਆਤਮਿਕ ਸ਼ਾਂਤੀ ਦੀ ਖੋਜ ਕਰਦੇ ਹੋਏ ਪੰਜਾਬੀ ਰਿਵਾਇਤ ਅਤੇ ਸਿੱਖ ਸੰਸਕਾਰਾਂ ਪ੍ਰਤੀ ਆਪਣੀ ਆਸਥਾ ਵੀ ਪ੍ਰਗਟਾਈ। ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸ਼ਾਂਤੀ ਨੇ ਉਨ੍ਹਾਂ ਨੂੰ ਅੰਦਰੋਂ ਪ੍ਰੇਰਨਾ ਦਿੱਤੀ ਤੇ ਉਨ੍ਹਾਂ ਨੇ ਇੱਥੇ ਆ ਕੇ ਆਪਣੀ ਫ਼ਿਲਮ ਦੀ ਕਾਮਯਾਬੀ ਲਈ ਸੱਚੇ ਦਿਲੋਂ ਅਰਦਾਸ ਕੀਤੀ।

ਕੈਫੇ ‘ਤੇ ਫਾਇਰਿੰਗ ਤੋਂ 27 ਦਿਨਾਂ ਬਾਅਦ ਕਪਿਲ ਸ਼ਰਮਾ ਨੇ ਤੋੜੀ ਚੁੱਪੀ, ਪਹਿਲੀ ਵਾਰੀ ਦਿੱਤਾ ਵੱਡਾ ਬਿਆਨ
NEXT STORY