ਮੁੰਬਈ- ਸਲਮਾਨ ਖਾਨ ਦੀ ਛੋਟੀ ਭੈਣ ਅਰਪਿਤਾ ਖਾਨ ਨੇ ਲੰਘੇ ਦਿਨ ਆਪਣਾ ਬਰਥ-ਡੇਅ ਸੈਲੀਬ੍ਰੇਟ ਕੀਤਾ। ਇਸ ਦੌਰਾਨ ਪਾਰਟੀ ਵਿਚ ਪਰਿਵਾਰ ਸਣੇ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਸ਼ਿਰਕਤ ਕੀਤੀ। ਅਰਪਿਤਾ ਦੀ ਬਰਥ-ਡੇਅ ਪਾਰਟੀ ਵਿਚ ਸਲਮਾਨ ਖਾਨ ਡੈਸ਼ਿੰਗ ਅੰਦਾਜ਼ ਵਿਚ ਪੁੱਜੇ।
ਉੱਥੇ ਹੀ, ਅਰਬਾਜ਼ ਖਾਨ ਪਤਨੀ ਸ਼ੂਰਾ ਖਾਨ ਨਾਲ ਆਏ। ਸ਼ੂਰਾ ਖਾਨ ਨੇ ਕਾਲੇ ਰੰਗ ਦੀ ਆਊਟਫਿਟ ਪਹਿਨੀ ਸੀ। ਸ਼ੂਰਾ ਖਾਨ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ। ਭਰਾ ਸੋਹੇਲ ਖਾਨ ਵੀ ਜਨਮ ਦਿਨ ਦੀ ਵਧਾਈ ਦੇਣ ਪੁੱਜੇ। ਅਰਪਿਤਾ ਨੇ ਸਫੇਦ ਰੰਗ ਦੀ ਡਰੈੱਸ ਪਹਿਨੀ ਸੀ। ਉੱਥੇ ਹੀ, ਪਤਨੀ ਦੇ ਬਰਥ-ਡੇਅ ਸੈਲੀਬ੍ਰੇਸ਼ਨ ਵਿਚ ਆਯੁਸ਼ ਸ਼ਰਮਾ ਸਫੇਦ ਟੀ-ਸ਼ਰਟ ਨਾਲ ਜੈਕੇਟ ਪਹਿਨੇ ਹੋਏ ਸਨ। ਅਦਾਕਾਰਾ ਸੋਨਾਲੀ ਬੇਂਦਰੇ, ਸੁਜ਼ੈਨ ਖਾਨ, ਜੈਨੇਲੀਆ ਡਿਸੂਜ਼ਾ, ਸੋਫੀ ਚੌਧਰੀ, ਅਲੀਜੇਹ ਅਗਨੀਹੋਤਰੀ, ਸੰਨੀ ਲਿਓਨ, ਯੂਲੀਆ ਵੰਤੂਰ ਅਤੇ ਰਿਧਿਮਾ ਪੰਡਤ ਵੀ ਪਾਰਟੀ ਵਿਚ ਸਪਾਟ ਹੋਈਆਂ।
300 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ 'ਸੈਯਾਰਾ'
NEXT STORY