ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਇਕ ਮਾਮਲੇ ’ਚ ਹਾਈ ਕੋਰਟ ਪਹੁੰਚ ਕੀਤੀ ਹੈ। ਉਨ੍ਹਾਂ ਜੁਹੂ ਸਥਿਤ ਆਪਣੇ ਘਰ ਅਤੇ ਪੁਣੇ ’ਚ ਇਕ ਫਾਰਮ ਹਾਊਸ ਨੂੰ ਖਾਲੀ ਕਰਨ ਦੇ ਈਡੀ ਦੇ ਇਕ ਨੋਟਿਸ ਨੂੰ ਚੁਣੌਤੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਕਈ ਖਿਡਾਰੀਆਂ ਦੇ ਨਾਂ ਵੀ ਨੇ ਸ਼ਾਮਲ
ਜੱਜ ਪ੍ਰਿਥਵੀਰਾਜ ਚੌਹਾਨ ਦੇ ਬੈਂਚ ਨੇ ਬੁੱਧਵਾਰ ਨੂੰ ਪਟੀਸ਼ਨ ’ਤੇ ਸੁਣਵਾਈ ਕੀਤੀ। ਅਦਾਲਤ ਨੇ ਈਡੀ ਨੂੰ ਨੋਟਿਸ ਜਾਰੀ ਕਰ ਕੇ ਇਸ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਯਾਨੀਕਿ ਅੱਜ ਤੈਅ ਹੋਈ ਸੀ। ਪਟੀਸ਼ਨ ’ਚ ਸ਼ੈਟੀ ਤੇ ਕੁੰਦਰਾ ਨੂੰ 27 ਸਤੰਬਰ ਨੂੰ ਜਾਰੀ ਈਡੀ ਦੇ ਨੋਟਿਸ ਨੂੰ ਚੁਣੌਤੀ ਦਿੱਤੀ ਗਈ ਹੈ। ਇਸ 'ਚ ਬਿਟਕਵਾਇਨ ਧੋਖਾਦੇਹੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਆਪਣਾ ਰਿਹਾਇਸ਼ੀ ਕੰਪਲੈਕਸ ਤੇ ਇਕ ਫਾਰਮ ਹਾਊਸ 10 ਦਿਨ ’ਚ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕੁਲਵਿੰਦਰ ਬਿੱਲਾ ਨੇ ਗਲੀ ਦੇ ਬੱਚਿਆਂ ਨਾਲ ਕੀਤੀ ਰੱਜ ਕੇ ਮਸਤੀ, ਸਾਹਮਣੇ ਆਈ ਵੀਡੀਓ
ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਸ਼ੈਟੀ ਤੇ ਕੁੰਦਰਾ ਨੂੰ ਕੰਪਲੈਕਸ ਖਾਲੀ ਕਰਨ ਦਾ ਨੋਟਿਸ 3 ਅਕਤੂਬਰ ਨੂੰ ਮਿਲਿਆ ਹੈ। ਉਨ੍ਹਾਂ ਨੋਟਿਸ ਨੂੰ ਮਨਮਰਜ਼ੀ ਵਾਲਾ ਤੇ ਗ਼ੈਰ-ਕਾਨੂੰਨੀ ਦੱਸਿਆ। ਉਨ੍ਹਾਂ ਇਸ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ। ਪਟੀਸ਼ਨ ਮੁਤਾਬਕ, ਪਟੀਸ਼ਨਕਰਤਾ ਨੂੰ ਆਪਣੇ ਕੰਪਲੈਕਸ ਨੂੰ ਖਾਲੀ ਕਰਨ ਦੀ ਤੁਰੰਤ ਕੋਈ ਲੋੜ ਨਹੀਂ ਹੈ। ਇਸ ਤਰ੍ਹਾਂ ਦੇ ਬੇਦਖ਼ਲੀ ਨੋਟਿਸ ਜਾਰੀ ਕਰਨੇ ਬੇਲੋੜੇ ਹਨ। ਈਡੀ ਨੇ ਬਿਟਕਵਾਇਨ ਧੋਖਾਦੇਹੀ ਅਤੇ ਮਨੀਲਾਂਡਰਿੰਗ ਦੇ ਇਲਜ਼ਾਮਾਂ ’ਤੇ 2018 ਅਮਿਤ ਭਾਰਦਵਾਜ ਤੇ ਹੋਰ ਲੋਕਾਂ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ’ਚ ਸ਼ੈੱਟੀ ਤੇ ਉਨ੍ਹਾਂ ਦੇ ਪਤੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਈਡੀ ਨੇ ਜਾਂਚ ਦੌਰਾਨ ਕਈ ਵਾਰ ਕੁੰਦਰਾ ਨੂੰ ਪੁੱਛਗਿੱਛ ਲਈ ਸੱਦਿਆ। ਕੁੰਦਰਾ ਹਰ ਸੰਮਨ ’ਤੇ ਏਜੰਸੀ ਸਾਹਮਣੇ ਪੇਸ਼ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਰਤਨ ਟਾਟਾ ਦੇ ਦਿਹਾਂਤ ਨਾਲ ਸੋਗ 'ਚ ਡੁੱਬੀ ਸਾਊਥ ਇੰਡਸਟਰੀ, ਦਿੱਤੀ ਸ਼ਰਧਾਂਜਲੀ
NEXT STORY