ਐਂਟਰਟੇਨਮੈਂਟ ਡੈਸਕ– ਅਦਾਕਾਰ ਸ਼ਾਹਰੁਖ ਖ਼ਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸ਼ਾਹਰੁਖ ਖ਼ਾਨ ਨੂੰ ਲੂ ਲੱਗ ਗਈ ਹੈ, ਜਿਸ ਕਾਰਨ ਅਹਿਮਦਾਬਾਦ ਦੇ ਕੇ. ਡੀ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਸ਼ਾਹਰੁਖ ਖ਼ਾਨ ਨੂੰ ਅੰਡਰ ਆਬਜ਼ਰਵੇਸ਼ਨ ਲਈ ਦਾਖ਼ਲ ਕਰਵਾਇਆ ਹੈ। ਅਦਾਕਾਰ ਨੂੰ ਬੁੱਧਵਾਰ 22 ਮਈ ਨੂੰ ਸ਼ਾਮ 4 ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ। ਉਹ 26 ਮਈ ਨੂੰ ਹੋਣ ਵਾਲੇ ਕੇ. ਕੇ. ਆਰ. ਮੈਚ ਤੋਂ ਪਹਿਲਾਂ ਅਹਿਮਦਾਬਾਦ ’ਚ ਸਨ ਤੇ ਉਥੇ ਆਈ. ਟੀ. ਸੀ. ਨਰਮਦਾ ਹੋਟਲ ’ਚ ਠਹਿਰੇ ਸਨ। ਫਿਲਹਾਲ ਖ਼ਬਰ ਹੈ ਕਿ ਉਹ ਠੀਕ ਹਨ। ਇਸ ਸਮੇਂ ਉਹ ਕੇ. ਡੀ. ਹਸਪਤਾਲ, ਅਹਿਮਦਾਬਾਦ ’ਚ ਹਨ। ਉਨ੍ਹਾਂ ਦੀ ਸਿਹਤ ’ਚ ਸੁਧਾਰ ਦੱਸਿਆ ਜਾ ਰਿਹਾ ਹੈ। ਗੌਰੀ ਖ਼ਾਨ ਤੋਂ ਇਲਾਵਾ ਉਨ੍ਹਾਂ ਦੇ ਬੱਚੇ ਵੀ ਹਸਪਤਾਲ ’ਚ ਹਨ। ਸ਼ਾਹਰੁਖ ਨੂੰ ਅੱਜ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ।
ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਅਜੇ ਵੀ ਜਿੱਤ ਦਾ ਜਸ਼ਨ ਮਨਾ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀ ਖ਼ੁਸ਼ੀ ਨੂੰ ਗ੍ਰਹਿਣ ਲੱਗ ਗਿਆ। 21 ਮਈ ਨੂੰ ਅਦਾਕਾਰ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ ਆਈ. ਪੀ. ਐੱਲ. ਮੈਚ 2024 ’ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਕਰਾਰੀ ਹਾਰ ਦੇ ਕੇ ਕੁਆਲੀਫਾਇਰ ਰਾਊਂਡ ’ਚ ਆਪਣੀ ਥਾਂ ਪੱਕੀ ਕਰ ਲਈ ਸੀ, ਜਿਸ ਤੋਂ ਬਾਅਦ ਹਰ ਕੋਈ ਖ਼ੁਸ਼ੀ ਨਾਲ ਝੂਮ ਰਿਹਾ ਸੀ ਪਰ ਅਦਾਕਾਰ ਗੁਜਰਾਤ ਦੀ ਗਰਮੀ ਨੂੰ ਬਰਦਾਸ਼ਤ ਨਹੀਂ ਕਰ ਸਕੇ ਤੇ ਬੀਮਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਇੰਟਰਨੈੱਟ ’ਤੇ ਮੁੜ ਵਾਇਰਲ ਹੋਈ ਖ਼ਬਰ, ਲਾਹੌਰ ’ਚ ਮਾਰਿਆ ਗਿਆ ਦਾਊਦ ਇਬ੍ਰਾਹਿਮ ਦਾ ਖ਼ਾਸ ਸਾਥੀ ਛੋਟਾ ਸ਼ਕੀਲ!
ਗੌਰੀ ਖ਼ਾਨ ਤੇ ਜੂਹੀ ਚਾਵਲਾ ਹਸਪਤਾਲ ਪਹੁੰਚੀਆਂ
ਗੌਰੀ ਖ਼ਾਨ ਪਤੀ ਸ਼ਾਹਰੁਖ ਖ਼ਾਨ ਨੂੰ ਦੇਖਣ ਕੇ. ਡੀ. ਹਸਪਤਾਲ ਪਹੁੰਚੀ ਹੈ, ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਜੂਹੀ ਚਾਵਲਾ ਵੀ ਆਪਣੇ ਪਤੀ ਜੈ ਮਹਿਤਾ ਨਾਲ ਅਦਾਕਾਰ ਦਾ ਹਾਲ-ਚਾਲ ਪੁੱਛਣ ਗਈ ਸੀ।
ਮੈਚ ਤੋਂ ਬਾਅਦ ਸ਼ਾਹਰੁਖ ਖ਼ਾਨ ਅਹਿਮਦਾਬਾਦ ’ਚ ਸਨ
ਇਸ ਸਾਲ ਦੀ ਗਰਮੀ ਤੋਂ ਹਰ ਕੋਈ ਦੁਖੀ ਹੈ। ਅਜਿਹੇ ’ਚ ਅਦਾਕਾਰ ਵੀ ਬਚ ਨਹੀਂ ਸਕੇ। ਉਨ੍ਹਾਂ ਨੂੰ ਲੂ ਲੱਗ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਤੇ ਫਿਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ। ਫਿਲਹਾਲ ਸਥਿਤੀ ਸਥਿਰ ਦੱਸੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਛੁੱਟੀ ਨਹੀਂ ਦਿੱਤੀ ਗਈ ਹੈ। ਸ਼ਾਹਰੁਖ ਖ਼ਾਨ ਕੁਆਲੀਫਾਇਰ 1 ’ਚ ਆਪਣੀ ਟੀਮ ਕੇ. ਕੇ. ਆਰ. ਦਾ ਸਮਰਥਨ ਕਰਨ ਲਈ ਅਹਿਮਦਾਬਾਦ ’ਚ ਸਨ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ’ਚ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਦੇਖਣ ਲਈ ਸੁਹਾਨਾ ਖ਼ਾਨ, ਅਬਰਾਮ ਖ਼ਾਨ, ਅਨਨਿਆ ਪਾਂਡੇ ਤੇ ਸ਼ਨਾਇਆ ਕਪੂਰ ਪਹੁੰਚੇ ਸਨ।
ਸੁਹਾਨਾ ਖ਼ਾਨ ਆਪਣਾ ਜਨਮਦਿਨ ਮਨਾ ਰਹੀ ਸੀ
ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਨੇ 22 ਮਈ ਨੂੰ ਆਪਣਾ 24ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਦੇ ਪਿਤਾ ਬੀਮਾਰ ਹੋ ਗਏ, ਜਿਸ ਕਾਰਨ ਪਰਿਵਾਰ ਦੇ ਸਾਰੇ ਲੋਕ ਪ੍ਰੇਸ਼ਾਨ ਹੋ ਗਏ। ਬੁੱਧਵਾਰ ਸ਼ਾਮ ਕਰੀਬ 4 ਵਜੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਇਲਾਜ ਕੀਤਾ ਗਿਆ। ਉਨ੍ਹਾਂ ਨੂੰ ਗਲੂਕੋਜ਼ ਵੀ ਲਗਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਾਪੂ ਬਲਕੌਰ ਤੇ ਮਾਤਾ ਚਰਨ ਕੌਰ ਨਿੱਕੇ ਸਿੱਧੂ ਨਾਲ ਲਡਾਇਆ ਲਾਡ, ਤਸਵੀਰਾਂ ਨੇ ਖਿੱਚਿਆ ਸਭ ਦਾ ਧਿਆਨ
NEXT STORY