ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ, ਜੋ ਫ਼ਿਲਮ ‘ਦ ਕੇਰਲਾ ਸਟੋਰੀ’ ਨਾਲ ਚਰਚਾ 'ਚ ਆਈ ਸੀ, ਇਸ ਵੇਲੇ ਇਕ ਵੱਡੇ ਸਦਮੇ 'ਚ ਹੈ। ਅਦਾ ਦੀ ਪਿਆਰੀ ਦਾਦੀ ਦਾ 23 ਨਵੰਬਰ ਸਵੇਰੇ 5.30 ਵਜੇ ਦਿਹਾਂਤ ਹੋ ਗਿਆ। ਅਦਾ ਅਤੇ ਉਸ ਦੀ ਦਾਦੀ ਦਾ ਰਿਸ਼ਤਾ ਬਹੁਤ ਡੂੰਘਾ ਅਤੇ ਪਿਆਰ ਭਰਿਆ ਸੀ, ਜਿਸ ਦੀ ਝਲਕ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸਾਂਝੀ ਕਰਦੀ ਰਹਿੰਦੀ ਸੀ।

ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਧੱਕ ਪਾਉਣ ਆ ਰਿਹਾ ਮੂਸੇਵਾਲਾ ! ਨਵੇਂ ਗੀਤ 'ਬਰੋਟਾ' ਦਾ ਪੋਸਟਰ ਹੋਇਆ ਰਿਲੀਜ਼
ਪਿਛਲੇ ਇਕ ਮਹੀਨੇ ਤੋਂ ਹਸਪਤਾਲ 'ਚ ਦਾਖ਼ਲ ਸੀ ਦਾਦੀ
ਰਿਪੋਰਟਾਂ ਮੁਤਾਬਕ, ਅਦਾ ਦੀ ਦਾਦੀ ਪਿਛਲੇ ਇਕ ਮਹੀਨੇ ਤੋਂ ਹਸਪਤਾਲ 'ਚ ਦਾਖ਼ਲ ਸਨ। ਉਹ ਅਲਸਰੇਟਿਵ ਕੋਲਾਈਟਿਸ ਅਤੇ ਡਾਇਵਰਟੀਕੁਲਾਈਟਿਸ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜ ਰਹੀਆਂ ਸਨ। ਲੰਬੇ ਇਲਾਜ ਦੇ ਬਾਵਜੂਦ ਉਨ੍ਹਾਂ ਦੀ ਸਿਹਤ 'ਚ ਸੁਧਾਰ ਨਹੀਂ ਆ ਸਕਿਆ ਅਤੇ ਆਖ਼ਿਰ 'ਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾ ਲਈ ਇਹ ਨੁਕਸਾਨ ਬਹੁਤ ਵੱਡਾ ਹੈ, ਕਿਉਂਕਿ ਉਹ ਆਪਣੀ ਦਾਦੀ ਨਾਲ ਬੇਹੱਦ ਜੁੜੀ ਹੋਈ ਸੀ।
ਦੋ ਮਹੀਨੇ ਪਹਿਲਾਂ ਦਾ ਵੀਡੀਓ ਹੋਇਆ ਵਾਇਰਲ
ਅਦਾ ਵੱਲੋਂ ਲਗਭਗ 2 ਮਹੀਨੇ ਪਹਿਲਾਂ ਸ਼ੇਅਰ ਕੀਤਾ ਗਿਆ ਆਪਣੀ ਦਾਦੀ ਦੇ ਜਨਮਦਿਨ ਦਾ ਇਕ ਵੀਡੀਓ ਇਕ ਵਾਰ ਮੁੜ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ। ਵੀਡੀਓ ‘ਚ ਅਦਾ ਆਪਣੀ ਦਾਦੀ ਦਾ ਬਰਥਡੇ ਮਨਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਕੈਪਸ਼ਨ 'ਚ ਲਿਖਿਆ ਸੀ,“ਪਾਤੀ ਦੇ ਜਨਮਦਿਨ ਦੀ ਪਾਰਟੀ ਦਾ ਸਿਨੇਮੈਟੋਗ੍ਰਾਫ਼ਰ ਬਣ ਕੇ ਬਹੁਤ ਖ਼ੁਸ਼ੀ ਹੋਈ।” ਫੈਨਜ਼ ਹੁਣ ਇਸ ਵੀਡੀਓ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ।
ਦਾਦੀ ਤੋਂ ਪ੍ਰੇਰਿਤ ਹੈ ਅਦਾ ਦੀ ਜ਼ਿੰਦਗੀ
ਅਦਾ ਕਈ ਵਾਰ ਕਹਿ ਚੁੱਕੀ ਹੈ ਕਿ ਉਸ ਦੀ ਦਾਦੀ ਉਸਦੀ ਸਭ ਤੋਂ ਵੱਡੀ ਪ੍ਰੇਰਣਾ ਸੀ। ਉਸ ਦੀ ਸੋਚ, ਜੀਵਨ ਦੇ ਫ਼ੈਸਲੇ ਅਤੇ ਸਧਾਰਣ ਜ਼ਿੰਦਗੀ ਜਿਊਂਣ ਦਾ ਢੰਗ ਵੀ ਦਾਦੀ ਤੋਂ ਹੀ ਪ੍ਰੇਰਿਤ ਹੈ। ਰਿਪੋਰਟਾਂ ਮੁਤਾਬਕ, ਦਾਦੀ ਦੇ ਦਿਹਾਂਤ ਤੋਂ ਬਾਅਦ ਹੁਣ ਅਦਾ ਅਤੇ ਉਸ ਦੀ ਮਾਂ ਉਨ੍ਹਾਂ ਦੀ ਯਾਦ 'ਚ ਸਮਾਜਿਕ ਸੇਵਾ ਸ਼ੁਰੂ ਕਰਨ ਬਾਰੇ ਸੋਚ ਰਹੀਆਂ ਹਨ।
ਅਦਾ ਸ਼ਰਮਾ ਦਾ ਫ਼ਿਲਮੀ ਸਫ਼ਰ
ਅਦਾ ਸ਼ਰਮਾ ਨੇ ‘ਦ ਕੇਰਲਾ ਸਟੋਰੀ’ ਨਾਲ ਵੱਡੀ ਸਫ਼ਲਤਾ ਹਾਸਲ ਕੀਤੀ, ਪਰ ਇਸ ਤੋਂ ਪਹਿਲਾਂ ਵੀ ਉਹ ‘1920’, ‘ਕਮਾਂਡੋ 2’ ਸਮੇਤ ਕਈ ਫ਼ਿਲਮਾਂ 'ਚ ਦਿਖਾਈ ਦੇ ਚੁੱਕੀ ਹੈ। ਉਸ ਦੀ ਸਧਾਰਣ ਸ਼ਖਸੀਅਤ ਅਤੇ ਮਜ਼ਬੂਤ ਅਦਾਕਾਰੀ ਨੇ ਉਸ ਨੂੰ ਬਾਲੀਵੁੱਡ ਦੀ ਸਫਲ ਅਦਾਕਾਰਾਵਾਂ 'ਚ ਸ਼ਾਮਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
'ਜਲਦੀ ਕੁਝ ਕਰਨਾ ਜ਼ਰੂਰੀ', ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਚਿੰਤਾ 'ਚ ਬਾਲੀਵੁੱਡ ਸਿਤਾਰੇ
NEXT STORY