ਮੁੰਬਈ- ਟੀ.ਵੀ. ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਹਰ ਰੋਜ਼ ਨਵੇਂ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਹ ਬੰਗਾਲੀ ਲੁੱਕ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਦੇਵੋਲੀਨਾ ਭੱਟਾਚਾਰਜੀ ਨੇ ਕੁਝ ਸਮਾਂ ਪਹਿਲਾਂ ਗਲੈਮਰਸ ਲੁੱਕ 'ਚ ਆਪਣਾ ਪ੍ਰੈਗਨੈਂਸੀ ਫੋਟੋਸ਼ੂਟ ਕਰਵਾਇਆ ਸੀ। ਹੁਣ ਅਦਾਕਾਰਾ ਬੰਗਾਲੀ ਲੁੱਕ 'ਚ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਦੇਵੋਲੀਨਾ ਭੱਟਾਚਾਰਜੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈੱਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਇਨ੍ਹਾਂ ਤਸਵੀਰਾਂ 'ਚ ਦੇਵੋਲੀਨਾ ਨੇ ਸਾੜੀ ਪਾਈ ਹੋਈ ਹੈ।

ਜਿਸ ਦੇ ਨਾਲ ਅਦਾਕਾਰਾ ਨੇ ਗਹਿਣੇ ਪਾਏ ਹੋਏ ਹਨ ਅਤੇ ਮੱਥੇ 'ਤੇ ਮੈਚਿੰਗ ਬਿੰਦੀ ਵੀ ਲਗਾਈ ਹੋਈ ਹੈ।

ਇਨ੍ਹਾਂ ਤਸਵੀਰਾਂ 'ਚ ਦੇਵੋਲੀਨਾ ਕੁਰਸੀ 'ਤੇ ਬੈਠੀ ਪੋਜ਼ ਦੇ ਰਹੀ ਹੈ ਅਤੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਦੇਵੋਲੀਨਾ ਭੱਟਾਚਾਰਜੀ ਬਹੁਤ ਜਲਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ। ਅਦਾਕਾਰਾ ਦਾ ਵਿਆਹ ਸ਼ਾਹਨਵਾਜ਼ ਸ਼ੇਖ ਨਾਲ ਹੋਇਆ ਹੈ।

ਗਾਇਕਾ ਸ਼੍ਰੇਆ ਘੋਸ਼ਾਲ ਨੇ ਫੈਨਜ਼ ਦੀ ਕੀਤੀ ਮਦਦ, ਵੀਡੀਓ ਵਾਇਰਲ
NEXT STORY