ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਹਿਮਾ ਚੌਧਰੀ (52) ਨੇ ਬ੍ਰੈਸਟ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਆਪਣੀ ਲੜਾਈ ਬਾਰੇ ਇੱਕ ਵਾਰ ਫਿਰ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ ਬਿਮਾਰੀ ਦਾ ਪਤਾ ਲੱਗਣ ਵੇਲੇ ਉਨ੍ਹਾਂ ਵਿੱਚ ਇਸ ਦੇ ਕੋਈ ਲੱਛਣ ਮੌਜੂਦ ਨਹੀਂ ਸਨ।
ਮਹਿਮਾ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਂਸਰ ਬਾਰੇ ਪਤਾ ਉਦੋਂ ਲੱਗਾ ਜਦੋਂ ਉਹ ਸਿਰਫ਼ ਆਪਣਾ ਸਾਲਾਨਾ ਰੁਟੀਨ ਚੈਕਅੱਪ ਕਰਵਾਉਣ ਗਈ ਸੀ।

ਕੋਈ ਲੱਛਣ ਨਹੀਂ, ਸਿਰਫ਼ ਜਾਂਚ ਹੀ ਹੱਲ
ਬ੍ਰੈਸਟ ਕੈਂਸਰ ਬਾਰੇ ਗੱਲ ਕਰਦਿਆਂ ਮਹਿਮਾ ਚੌਧਰੀ ਨੇ ਕਿਹਾ, "ਕੋਈ ਲੱਛਣ ਨਹੀਂ ਸਨ। ਮੈਂ ਬ੍ਰੈਸਟ ਕੈਂਸਰ ਦੀ ਜਾਂਚ ਨਹੀਂ ਕਰਵਾਈ। ਮੈਂ ਬਸ ਸਾਲਾਨਾ ਜਾਂਚ ਲਈ ਜਾਂਦੀ ਸੀ। ਮੈਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਮੈਨੂੰ ਬ੍ਰੈਸਟ ਕੈਂਸਰ ਹੈ।" ਉਨ੍ਹਾਂ ਨੇ ਇਸ ਬਿਮਾਰੀ ਦੀ ਪ੍ਰਕਿਰਤੀ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕੈਂਸਰ ਇੱਕ ਅਜਿਹੀ ਬਿਮਾਰੀ ਹੈ, ਜਿਸ ਦਾ ਖੁਦ ਜਲਦੀ ਪਤਾ ਨਹੀਂ ਲਗਾਇਆ ਜਾ ਸਕਦਾ। ਇਸ ਦਾ ਪਤਾ ਸਿਰਫ਼ ਜਾਂਚ ਰਾਹੀਂ ਹੀ ਲਗਾਇਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਨੇ ਔਰਤਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਸਾਲ ਵਿੱਚ ਜਾਂਚ ਕਰਵਾਉਂਦੀਆਂ ਰਹਿਣ, ਤਾਂ ਜੋ ਇਸ ਦਾ ਜਲਦੀ ਪਤਾ ਲੱਗ ਸਕੇ ਅਤੇ ਜਲਦੀ ਇਲਾਜ ਹੋ ਸਕੇ।
ਭਾਰਤ ਵਿੱਚ ਇਲਾਜ 'ਤੇ ਬਦਲਾਅ
ਮਹਿਮਾ ਚੌਧਰੀ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੂੰ 3-4 ਸਾਲ ਪਹਿਲਾਂ ਇਸ ਬਿਮਾਰੀ ਦਾ ਪਤਾ ਲੱਗਿਆ ਸੀ, ਉਸ ਤੋਂ ਬਾਅਦ ਭਾਰਤ ਵਿੱਚ ਕੈਂਸਰ ਦੇ ਇਲਾਜ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਜੈਨੇਰਿਕ ਦਵਾਈਆਂ ਹੁਣ ਬਹੁਤ ਸਸਤੀਆਂ ਹਨ। ਦਵਾਈ ਕੰਪਨੀਆਂ ਤੋਂ ਵੀ ਬਿਹਤਰ ਸਪੋਰਟ ਮਿਲਦਾ ਹੈ। ਕੈਂਸਰ ਬਾਰੇ ਜਾਗਰੂਕਤਾ ਵੀ ਵਧੀ ਹੈ। ਮਹਿਮਾ ਚੌਧਰੀ ਨੇ ਇਹ ਵੀ ਸਾਂਝਾ ਕੀਤਾ ਕਿ ਉਨ੍ਹਾਂ ਨੂੰ ਕੈਂਸਰ ਦੇ ਖ਼ਿਲਾਫ਼ ਮਜ਼ਬੂਤੀ ਨਾਲ ਲੜ ਰਹੇ ਹੋਰ ਲੋਕਾਂ ਦੀਆਂ ਕਹਾਣੀਆਂ ਸੁਣ ਕੇ ਬਹੁਤ ਪ੍ਰੇਰਨਾ ਮਿਲੀ।
ਟਾਈਗਰ ਸ਼ਰਾਫ ਰਾਮ ਮਾਧਵਾਨੀ ਦੀ ਅਧਿਆਤਮਿਕ ਐਕਸ਼ਨ ਥ੍ਰਿਲਰ 'ਚ ਕਰਨਗੇ ਅਭਿਨੈ
NEXT STORY