ਮੁੰਬਈ- ਮੁੰਬਈ ਪੁਲਸ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਹਮਲੇ ਦੇ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ। ਪੁਲਸ ਨੇ ਹਮਲਾਵਰ ਨੂੰ ਫੜਨ ਲਈ 20 ਟੀਮਾਂ ਤਿਆਰ ਕੀਤੀਆਂ ਹਨ। ਪੁਲਸ ਨੇ 40 ਤੋਂ 50 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਪਰ ਅਜੇ ਤੱਕ ਹਮਲਾਵਰ ਨੂੰ ਫੜਨ 'ਚ ਕਾਮਯਾਬ ਨਹੀਂ ਹੋਈ ਹੈ। ਅਜਿਹੀ ਸਥਿਤੀ 'ਚ ਸਵਾਲ ਇਹ ਉੱਠਦਾ ਹੈ ਕਿ ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਵਿਅਕਤੀ ਕਿਵੇਂ ਭੱਜ ਗਿਆ? ਇਸ ਦੌਰਾਨ, ਅਦਾਕਾਰਾ ਕਰੀਨਾ ਕਪੂਰ ਖਾਨ ਨੇ ਪੁਲਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ- ਅਦਾਕਾਰ ਅਮਨ ਜੈਸਵਾਲ ਦਾ ਆਖ਼ਰੀ ਪੋਸਟ ਹੋ ਰਹੀ ਹੈ ਵਾਇਰਲ
ਕਰੀਨਾ ਕਪੂਰ ਨੇ ਪੁਲਸ ਨੂੰ ਆਪਣੇ ਬਿਆਨ ‘ਚ ਦੱਸਿਆ ਕਿ ਜਦੋਂ ਇਹ ਸਭ ਕੁਝ ਤੂਫਾਨੀ ਰਾਤ ਨੂੰ ਹੋਇਆ ਤਾਂ ਸੈਫ ਨੇ ਇਕੱਲੇ ਹੀ ਹਮਲਾਵਰ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਘਰ ਦੀਆਂ ਸਾਰੀਆਂ ਔਰਤਾਂ ਨੂੰ ਇਮਾਰਤ ਦੀ 12ਵੀਂ ਮੰਜ਼ਿਲ ‘ਤੇ ਭੇਜ ਦਿੱਤਾ ਸੀ। ਜਦੋਂ ਮੈਂ 12ਵੀਂ ਮੰਜ਼ਿਲ ਤੋਂ 11ਵੀਂ ਮੰਜ਼ਿਲ ‘ਤੇ ਉਤਰਿਆ ਤਾਂ ਦੇਖਿਆ ਕਿ ਦੋਸ਼ੀ ਅਜੇ ਵੀ ਗੁੱਸੇ ‘ਚ ਸੀ ਅਤੇ ਸੈਫ ‘ਤੇ ਲਗਾਤਾਰ ਹਮਲਾ ਕਰ ਰਿਹਾ ਸੀ।
ਇਹ ਵੀ ਪੜ੍ਹੋ-ਇਸ ਅਦਾਕਾਰ ਦੇ ਫੈਨਜ਼ ਨੇ ਥੀਏਟਰ 'ਚ ਦਿੱਤੀ ਬਕਰੇ ਦੀ ਬਲੀ, FIR ਦਰਜ
ਹਮਲੇ ਤੋਂ ਬਾਅਦ ਹਮਲਾਵਰ ਕਿਵੇਂ ਭੱਜ ਗਿਆ?
ਮੀਡੀਆ ਰਿਪੋਰਟਾਂ ਅਨੁਸਾਰ, ਹਮਲਾਵਰ ਦੀ ਇੱਕ ਨਵੀਂ ਤਸਵੀਰ ਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਬਾਂਦਰਾ ਦੇ ਲੱਕੀ ਹੋਟਲ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਲੱਗਾ ਹੈ ਕਿ ਅਦਾਕਾਰ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੇ ਭੱਜਦੇ ਸਮੇਂ ਆਪਣਾ ਰੂਪ ਬਦਲ ਲਿਆ ਸੀ। ਵਾਇਰਲ ਫੋਟੋ ਵਿੱਚ, ਸ਼ੱਕੀ ਨੇ ਨੀਲੀ ਟੀ-ਸ਼ਰਟ ਪਾਈ ਹੋਈ ਹੈ, ਜਦਕਿ ਹਮਲਾਵਰ ਹਮਲੇ ਵਾਲੀ ਰਾਤ ਨੂੰ ਕਾਲੀ ਟੀ-ਸ਼ਰਟ ਪਹਿਨੇ ਹੋਏ ਦੇਖਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਹਮਲਾਵਰ ਨੇ ਪੁਲਸ ਤੋਂ ਬਚਣ ਲਈ ਕਥਿਤ ਤੌਰ 'ਤੇ ਆਪਣਾ ਰੂਪ ਬਦਲ ਲਿਆ ਸੀ।
ਇਹ ਵੀ ਪੜ੍ਹੋ-ਮਸ਼ਹੂਰ ਕੋਰੀਓਗ੍ਰਾਫਰ ਆਪਣੇ ਪਤੀ ਨੂੰ ਸਮਝਦੀ ਸੀ 'ਗੇਅ', ਖੋਲ੍ਹਿਆ ਭੇਤ
ਮੁੰਬਈ ਪੁਲਸ ਨੇ ਨਹੀਂ ਦਿਖਾਈ ਗੰਭੀਰਤਾ
ਦੂਜੇ ਪਾਸੇ, ਮੁੰਬਈ ਕ੍ਰਾਈਮ ਬ੍ਰਾਂਚ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਬਾਂਦਰਾ ਪੁਲਸ 'ਤੇ ਸੈਫ ਅਲੀ ਖਾਨ ਹਮਲੇ ਦੇ ਮਾਮਲੇ ਵਿੱਚ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ। ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਜੇਕਰ ਅਦਾਕਾਰ 'ਤੇ ਹਮਲੇ ਤੋਂ ਤੁਰੰਤ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਂਦਾ, ਤਾਂ ਸ਼ੱਕੀ ਨੂੰ ਫੜਿਆ ਜਾ ਸਕਦਾ ਸੀ। ਜ਼ਾਹਿਰ ਹੈ ਕਿ ਸੈਫ ਅਲੀ ਖਾਨ 'ਤੇ ਵੀਰਵਾਰ ਸਵੇਰੇ ਹਮਲਾ ਹੋਇਆ ਸੀ ਪਰ ਪੁਲਿਸ ਅਜੇ ਤੱਕ ਹਮਲਾਵਰ ਨੂੰ ਫੜ ਨਹੀਂ ਸਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਕੋਰੀਓਗ੍ਰਾਫਰ ਆਪਣੇ ਪਤੀ ਨੂੰ ਸਮਝਦੀ ਸੀ 'ਗੇਅ', ਖੋਲ੍ਹਿਆ ਭੇਤ
NEXT STORY