ਮੁੰਬਈ- ਛੋਟੇ ਪਰਦੇ ਦੇ ਅਦਾਕਾਰ ਅਮਨ ਜੈਸਵਾਲ ਦਾ ਸਿਰਫ਼ 23 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਨੇ ਪੂਰੀ ਇੰਡਸਟਰੀ 'ਤੇ ਸੋਗ ਦੇ ਬੱਦਲ ਛਾ ਗਏ ਹਨ। ਇਸ ਅਦਾਕਾਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਿਸ 'ਤੇ ਹੁਣ ਕੋਈ ਵੀ ਵਿਸ਼ਵਾਸ ਨਹੀਂ ਕਰ ਪਾ ਰਿਹਾ, ਪਰ ਇਹ ਸੱਚ ਹੈ ਕਿ ਉਹ ਹੁਣ ਸਾਡੇ ਵਿਚਕਾਰ ਨਹੀਂ ਹੈ। ਇਸ ਦੇ ਨਾਲ ਹੀ, ਅਮਨ ਦਾ ਆਖਰੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਪਣੇ ਉਨ੍ਹਾਂ ਸੁਪਨਿਆਂ ਬਾਰੇ ਗੱਲ ਕਰ ਰਿਹਾ ਹੈ ਜੋ ਅਧੂਰੇ ਰਹਿ ਗਏ ਸਨ।
ਇਹ ਵੀ ਪੜ੍ਹੋ- ਅਦਾਕਾਰਾ ਕਰੀਨਾ ਨੇ ਪੁਲਸ ਨੂੰ ਦਰਜ ਕਰਵਾਇਆ ਬਿਆਨ
ਆਖਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਅਮਨ ਨੇ ਟੀ.ਵੀ. ਸੀਰੀਅਲ 'ਧਰਤੀਪੁੱਤਰ ਨੰਦਿਨੀ' ਨਾਲ ਆਪਣੀ ਇੱਕ ਵੱਖਰੀ ਪਛਾਣ ਬਣਾਈ ਸੀ। ਉਹ ਸਿਰਫ਼ 23 ਸਾਲ ਦੇ ਸਨ ਅਤੇ ਦੁਨੀਆ ਨੂੰ ਅਲਵਿਦਾ ਕਹਿ ਗਏ। ਅਮਨ ਦਾ ਆਖਰੀ ਵੀਡੀਓ ਉਸ ਦੇ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਿਹਾ ਹੈ ਜੋ ਉਸ ਨੇ 31 ਦਸੰਬਰ 2024 ਨੂੰ ਪੋਸਟ ਕੀਤਾ ਸੀ। ਇਸ 'ਚ ਉਸ ਨੇ ਸਫੈਦ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਬੀਚ 'ਤੇ ਬੈਠਾ ਅਮਨ ਥੋੜ੍ਹਾ ਉਦਾਸ ਦਿਖਾਈ ਦੇ ਰਿਹਾ ਹੈ।
ਲਿਖਿਆ ਇੱਕ ਖਾਸ ਕੈਪਸ਼ਨ
ਆਪਣੀ ਆਖਰੀ ਵੀਡੀਓ ਪੋਸਟ ਕਰਨ ਦੇ ਨਾਲ, ਅਮਨ ਜੈਸਵਾਲ ਨੇ ਇਸ ਦੇ ਨਾਲ ਇੱਕ ਖਾਸ ਨੋਟ ਵੀ ਲਿਖਿਆ ਜੋ ਹੁਣ ਲੋਕਾਂ ਨੂੰ ਇਮੋਸ਼ਨਲ ਕਰ ਰਿਹਾ ਹੈ। ਅਮਨ ਨੇ ਲਿਖਿਆ ਸੀ ਕਿ ਮੈਂ ਨਵੇਂ ਸੁਪਨਿਆਂ ਅਤੇ ਅਨੰਤ ਸੰਭਾਵਨਾਵਾਂ ਨਾਲ 2025 ਵਿੱਚ ਪ੍ਰਵੇਸ਼ ਕਰ ਰਿਹਾ ਹਾਂ। ਹੁਣ ਨਾ ਤਾਂ ਉਸ ਦਾ ਸੁਪਨਾ ਪੂਰਾ ਹੋਇਆ ਅਤੇ ਨਾ ਹੀ ਅਮਨ 2025 ਦਾ ਸਾਲ ਜੀਅ ਸਕਿਆ। ਇਸ ਤੋਂ ਪਹਿਲਾਂ ਵੀ, ਸਾਲ ਦੀ ਸ਼ੁਰੂਆਤ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਹਰ ਕੋਈ ਅਦਾਕਾਰ ਦੇ ਜਾਣ ਤੋਂ ਦੁਖੀ ਹੈ।
ਇਹ ਵੀ ਪੜ੍ਹੋ-ਮਸ਼ਹੂਰ ਕੋਰੀਓਗ੍ਰਾਫਰ ਆਪਣੇ ਪਤੀ ਨੂੰ ਸਮਝਦੀ ਸੀ 'ਗੇਅ', ਖੋਲ੍ਹਿਆ ਭੇਤ
ਵਿਗੜੀ ਪਿਤਾ ਦੀ ਹਾਲਤ
ਅਮਨ ਦੇ ਪਿਤਾ ਦੀ ਹਾਲਤ ਵੀ ਬਹੁਤ ਮਾੜੀ ਹੈ ਕਿਉਂਕਿ ਉਹ ਆਪਣੇ ਛੋਟੇ ਪੁੱਤਰ ਦੀ ਮੌਤ ਦਾ ਸੋਗ ਮਨਾ ਰਿਹਾ ਹੈ। ਜਿਵੇਂ ਹੀ ਉਨ੍ਹਾਂ ਨੂੰ ਇਸ ਦੁਖਦਾਈ ਖ਼ਬਰ ਦਾ ਪਤਾ ਲੱਗਾ, ਉਨ੍ਹਾਂ ਦੀ ਸਿਹਤ ਵਿਗੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨ ਦੇ ਪਿਤਾ ਵੀ ਹਸਪਤਾਲ 'ਚ ਦਾਖਲ ਹਨ। ਅਮਨ ਦੀ ਸ਼ੋਕ ਸਭਾ ਕੱਲ੍ਹ ਹੋਵੇਗੀ ਅਤੇ ਉੱਭਰਦੇ ਕਲਾਕਾਰ ਦਾ ਅੰਤਿਮ ਸੰਸਕਾਰ ਬਿਹਾਰ ਦੇ ਬਲੀਆ 'ਚ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰਾ ਕਰੀਨਾ ਨੇ ਪੁਲਸ ਨੂੰ ਦਰਜ ਕਰਵਾਇਆ ਬਿਆਨ
NEXT STORY