ਮੁੰਬਈ- ਬਾਲੀਵੁੱਡ ਅਦਾਕਾਰਾ ਮੌਨੀ ਰਾਏ ਅਕਸਰ ਹੀ ਹਰ ਰੋਜ਼ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਵਿਚਕਾਰ ਸੁਰਖੀਆਂ ਬਟੋਰਦੀ ਰਹਿੰਦੀ ਹੈ। ਉਸ ਦਾ ਬੋਲਡ ਅਤੇ ਸ਼ਾਨਦਾਰ ਅੰਦਾਜ਼ ਇੰਸਟਾਗ੍ਰਾਮ 'ਤੇ ਆਉਂਦੇ ਹੀ ਮਸ਼ਹੂਰ ਹੋ ਜਾਂਦਾ ਹੈ। ਹੁਣ ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਉਸ ਦਾ ਕਿਲੱਰ ਲੁੱਕ ਦੇਖ ਕੇ ਪ੍ਰਸ਼ੰਸਕ ਇਕ ਵਾਰ ਫਿਰ ਹੈਰਾਨ ਰਹਿ ਗਏ ਹਨ। ਜਦੋਂ ਵੀ ਅਦਾਕਾਰਾ ਮੌਨੀ ਰਾਏ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ। ਹੁਣ ਹਾਲ ਹੀ 'ਚ ਅਦਾਕਾਰਾ ਦੀਆਂ ਤਸਵੀਰਾਂ ਨੇ ਤਬਾਹੀ ਮਚਾ ਦਿੱਤੀ ਹੈ।

ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰਾ ਮੌਨੀ ਰਾਏ ਨੇ ਬਹੁਤ ਹੀ ਖੂਬਸੂਰਤ ਸਫੈਦ ਰੰਗ ਦੀ ਸਾੜ੍ਹੀ ਪਾਈ ਹੋਈ ਹੈ, ਜਿਸ 'ਚ ਉਹ ਕਿਲੱਰ ਅਤੇ ਸ਼ਾਨਦਾਰ ਪੋਜ਼ ਦੇ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਹਮੇਸ਼ਾ ਉਸ ਦੀਆਂ ਤਸਵੀਰਾਂ ਨੂੰ ਲਾਈਕ ਅਤੇ ਕੁਮੈਂਟ ਕਰਦੇ ਨਹੀਂ ਥੱਕਦੇ।

ਭਾਵੇਂ ਮੌਨੀ ਰਾਏ ਇਨ੍ਹੀਂ ਦਿਨੀਂ ਟੀਵੀ ਸੀਰੀਅਲਾਂ 'ਚ ਨਜ਼ਰ ਨਹੀਂ ਆਉਂਦੀ ਪਰ ਉਹ ਆਪਣੇ ਨਵੇਂ ਅੰਦਾਜ਼ ਨਾਲ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ।

ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਕਾਫੀ ਜ਼ਬਰਦਸਤ ਹੈ।

2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ
NEXT STORY