ਮੁੰਬਈ: ਅਦਾਕਾਰਾ ਨੀਨਾ ਗੁਪਤਾ ਨੇ ਆਪਣੇ ਕੈਰੀਅਰ ’ਚ ਕਾਫ਼ੀ ਮਿਹਨਤ ਕੀਤੀ ਹੈ। ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਜਿੰਦਗੀ ’ਚ ਵੀ ਕਾਫ਼ੀ ਜ਼ਿੰਮੇਵਾਰੀਆਂ ਸਨ। ਉਹ ਸਿੰਗਲ ਮਦਰ ਸੀ। ਹੁਣ ਅਦਾਕਾਰਾ ਨੇ ਉਸ ਸਮੇਂ ਦੇ ਬਾਰੇ ’ਚ ਗੱਲ ਕੀਤੀ ਹੈ ਜਦੋਂ ਉਨ੍ਹਾਂ ਨੇ ਆਪਣੀ ਧੀ ਨੂੰ ਪਾਲਨ ਲਈ ਕੰਮ ਕਰਨਾ ਪੈਂਦਾ ਸੀ।
ਮਸਾਬਾ ਨੂੰ ਪਾਲਨ ਲਈ ਕਰਨਾ ਪੈਂਦਾ ਸੀ ਕੰਮ
ਖ਼ਬਰਾਂ ਮੁਤਾਬਕ ਨੀਨਾ ਨੇ ਕਿਹਾ ਕਿ ਪਹਿਲਾਂ ਮੈਨੂੰ ਕੰਮ ਕਰਨਾ ਪੈਂਦਾ ਸੀ ਤਾਂ ਜੋ ਮੈਂ ਮਸਾਬਾ ਨੂੰ ਪਾਲ ਸਕਾਂ। ਮੈਨੂੰ ਉਹ ਕੰਮ ਵੀ ਕਰਨਾ ਪੈਂਦਾ ਸੀ ਜਿਸ ਨਾਲ ਮੈਨੂੰ ਖੁਸ਼ੀ ਨਹੀਂ ਮਿਲਦੀ ਸੀ। ਇਹ ਹੀ ਮੇਰਾ ਮੈਨ ਫੋਕਸ ਹੋਇਆ ਕਰਨਾ ਸੀ ਪਰ ਹੁਣ ਚੀਜ਼ਾਂ ਬਦਲ ਗਈਆਂ ਹਨ। ਹੁਣ ਮੈਂ ਸ਼ਾਦੀਸ਼ੁਦਾ ਹਾਂ ਅਤੇ ਮੈਨੂੰ ਹੁਣ ਪੈਸਿਆਂ ਲਈ ਕੰਮ ਕਰਨਾ ਪੈਂਦਾ। ਹੁਣ ਮਸਾਬਾ ਮੈਨੂੰ ਕੰਮ ਕਰਨ ਲਈ ਪੁਸ਼ ਕਰਦੀ ਹੈ ਜੋ ਕਿ ਬਹੁਤ ਚੰਗਾ ਹੈ। ਹੁਣ ਉਹ ਮੇਰੀ ਮਾਂ ਬਣ ਗਈ ਹੈ ਉਹ ਮੈਨੂੰ ਕੰਮ ਕਰਨ ਲਈ ਜੋਰ ਪਾਉਂਦੀ ਹੈ।
ਦੱਸ ਦੇਈਏ ਕਿ ਨੀਨਾ ‘ਸਰਦਾਰ ਦਾ ਗ੍ਰੈਂਡਸਨ’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਅਰਜੁਨ ਕਪੂਰ ਅਤੇ ਰੁਕੂਲ ਪ੍ਰੀਤ ਮੁੱਖ ਰੋਲ ’ਚ ਹੈ। ਇਹ ਕਾਮੇਡੀ ਡਰਾਮਾ ਹੈ। ਇਹ ਫ਼ਿਲਮ ਨੈੱਟਫਿਲਿਕਸ ’ਤੇ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਫ਼ਿਲਮ ਗਵਾਲੀਅਰ ’ਚ ਵੀ ਦਿਖੇਗੀ। ਉਹ ਸਪੋਰਟਸ ਡਰਾਮਾ ’83’ ’ਚ ਵੀ ਹਨ। ਫ਼ਿਲਮ ‘83’’ਚ ਉਹ ਰਣਵੀਰ ਸਿੰਘ ਦੀ ਮਾਂ ਦੇ ਰੋਲ ’ਚ ਨਜ਼ਰ ਆਉਣ ਵਾਲੀ ਹੈ। ਉੱਧਰ ਮਸਾਬਾ ਦੀ ਗੱਲ ਕਰੀਏ ਤਾਂ ਉਹ ਸਕਸੈਸਫੁਲ ਫੈਸ਼ਨ ਡਿਜ਼ਾਈਨਰ ਹੈ।
ਦੱਸ ਦੇਈਏ ਕਿ ਮਸਾਬਾ, ਨੀਨਾ ਗੁਪਤਾ ਅਤੇ ਵੈਸਟ ਇੰਡੀਜ਼ ਕ੍ਰਿਕਟਰ ਵਿਵੀਅਨ ਰਿਚਰਡਸ ਦੀ ਧੀ ਹੈ। ਨੀਨਾ ਵਿਵੀਅਨ ਦੇ ਨਾਲ ਰਿਲੇਸ਼ਨਸ਼ਿਪ ’ਚ ਸੀ। ਹਾਲਾਂਕਿ ਦੋਵਾਂ ਨੇ ਕਦੇ ਵਿਆਹ ਨਹੀਂ ਕੀਤਾ। ਨੀਨਾ ਨੇ ਧੀ ਮਸਾਬਾ ਨੂੰ ਇਕੱਲੇ ਪਾਲਣ ਦਾ ਫ਼ੈਸਲਾ ਲਿਆ ਸੀ। 2008 ’ਚ ਨੀਨਾ ਨੇ ਵਿਵੇਕ ਮਹਿਰਾ ਨਾਲ ਵਿਆਹ ਕਰ ਲਿਆ ਸੀ।
ਕਰੀਨਾ ਕਪੂਰ ਦੇ ਪਿਤਾ ਰਣਧੀਰ ਕਪੂਰ ਕੋਰੋਨਾ ਪਾਜ਼ੇਟਿਵ, ਕੋਕੀਲਾਬੇਨ ਹਸਪਤਾਲ 'ਚ ਦਾਖ਼ਲ
NEXT STORY