ਮੁੰਬਈ (ਬਿਊਰੋ) - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਪੂਰੇ ਦੇਸ਼ 'ਚ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਹਜ਼ਾਰਾਂ-ਲੱਖਾਂ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਰਹੇ ਹਨ। ਬਹੁਤ ਸਾਰੇ ਟੀ. ਵੀ. ਅਤੇ ਫ਼ਿਲਮੀ ਸਿਤਾਰੇ ਵੀ ਇਸ ਵਾਇਰਸ ਦੀ ਚਪੇਟ 'ਚ ਫਸ ਰਹੇ ਹਨ। ਹੁਣ ਖ਼ਬਰ ਆਈ ਹੈ ਕਿ ਕਰੀਨਾ ਕਪੂਰ ਖ਼ਾਨ ਅਤੇ ਕਰਿਸ਼ਮਾ ਕਪੂਰ ਦੇ ਪਿਤਾ ਰਣਧੀਰ ਕਪੂਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕੋਕੀਲਾਬੇਨ ਹਸਪਤਾਲ ਦੇ ਸੀ. ਈ. ਓ. ਅਤੇ ਕਾਰਜਕਾਰੀ ਡਾਇਰੈਕਟਰ ਡਾ. ਸੰਤੋਸ਼ ਸ਼ੈੱਟੀ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੈ।
ਦੱਸ ਦੇਈਏ ਕਿ ਸ਼ੋਅਮੈਨ ਵਜੋਂ ਜਾਣੇ ਜਾਂਦੇ ਰਾਜ ਕਪੂਰ ਸਾਹਿਬ ਦੀਆਂ 5 ਸੰਤਾਨਾਂ (ਬੱਚਿਆਂ) 'ਚੋਂ 3 ਦੀ ਮੌਤ ਪਿਛਲੇ ਇਕ ਤੋਂ ਡੇਢ ਸਾਲ ਦਰਮਿਆਨ ਹੋਈ ਹੈ। ਤਿੰਨ ਭਰਾਵਾਂ 'ਚੋਂ ਸਿਰਫ਼ ਰਣਧੀਰ ਕਪੂਰ ਹੀ ਪਰਿਵਾਰ 'ਚ ਇਸ ਸਮੇਂ ਇਕਲੌਤਾ ਹੈ। ਉਨ੍ਹਾਂ ਦੇ ਭਰਾ ਰਿਸ਼ੀ ਕਪੂਰ ਦਾ ਦਿਹਾਂਤ 30 ਅਪ੍ਰੈਲ 2020 ਨੂੰ ਹੋਇਆ ਸੀ। ਉਥੇ ਹੀ ਫਰਵਰੀ 2021 'ਚ ਹਾਰਟ ਅਟੈਕ ਨਾਲ ਛੋਟੇ ਭਰਾ ਰਾਜੀਵ ਦਾ ਵੀ ਦਿਹਾਂਤ ਹੋ ਗਿਆ ਸੀ। ਇਸ ਦੇ ਨਾਲ ਹੀ ਰਾਜ ਕਪੂਰ ਦੀਆਂ ਦੋ ਬੇਟੀਆਂ ਰੀਮਾ ਜੈਨ ਅਤੇ ਰੀਤੂ ਨੰਦਾ ਵੀ ਹਨ। ਰਿਤੂ ਨੰਦਾ ਦੀ ਵੀ ਜਨਵਰੀ 2020 'ਚ ਕੈਂਸਰ ਕਾਰਨ ਮੌਤ ਹੋ ਗਈ ਸੀ।
ਇਸ ਤੋਂ ਇਲਾਵਾ ਕਪੂਰ ਖ਼ਾਨਦਾਨ ਇਨ੍ਹੀਂ ਦਿਨੀਂ ਮਰਹੂਮ ਰਾਜੀਵ ਕਪੂਰ ਦੀ ਜਾਇਦਾਦ ਨੂੰ ਲੈ ਕੇ ਵਿਵਾਦ ਕਾਫ਼ੀ ਵਧਿਆ ਹੋਇਆ ਹੈ। ਦਰਅਸਲ, ਤਲਾਕਸ਼ੁਦਾ ਰਾਜੀਵ ਦਾ ਕੋਈ ਬੱਚਾ ਨਹੀਂ ਹੈ ਅਤੇ ਉਨ੍ਹਾਂ ਦੀ ਜਾਇਦਾਦ ਦਾ ਮਾਮਲਾ ਅਦਾਲਤ 'ਚ ਹੈ। ਬੰਬੇ ਹਾਈ ਕੋਰਟ ਨੇ ਰਣਧੀਰ ਕਪੂਰ ਅਤੇ ਰੀਮਾ ਜੈਨ ਤੋਂ ਅੰਡਰਟੇਕਿੰਗ ਮੰਗੀ ਹੈ, ਜਿਸ 'ਚ ਉਨ੍ਹਾਂ ਨੂੰ ਰਾਜੀਵ ਦੀ ਸਰਚ ਫਰਮਾਨ ਪੇਸ਼ ਕਰਕੇ ਜਮ੍ਹਾ ਕਰਨ ਲਈ ਕਿਹਾ ਗਿਆ ਹੈ।
ਸੋਨੂੰ ਸੂਦ ਦੀ ਸਰਕਾਰ ਨੂੰ ਅਪੀਲ, ਕਿਹਾ– ‘ਉਨ੍ਹਾਂ ਬੱਚਿਆਂ ਦੀ ਪੜ੍ਹਾਈ ਮੁਫ਼ਤ ਹੋਵੇ ਜੋ ਕੋਰੋਨਾ ’ਚ...’
NEXT STORY