ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖ਼ੂਬਸੂਰਤ ਅਭਿਨੇਤਰੀਆਂ ’ਚੋਂ ਇਕ ਅਦਾਕਾਰਾ ਸ਼ਰਧਾ ਕਪੂਰ ਹੈ ਜਿਸ ਦਾ ਅੱਜ ਜਨਮਦਿਨ ਹੈ। ਸ਼ਰਧਾ ਕਪੂਰ ਅੱਜ ਆਪਣਾ 34ਵਾਂ ਜਨਮਦਿਨ ਮਨ੍ਹਾ ਰਹੀ ਹੈ। ਅਦਾਕਾਰਾ ਨੇ ਫ਼ਿਲਮੀ ਇੰਡਸਟਰੀ ’ਚ ਬਹੁਤ ਘੱਟ ਸਮੇਂ ’ਚ ਆਪਣੀ ਚੰਗੀ ਪਛਾਣ ਬਣਾਈ ਅਤੇ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਈ। ਅੱਜ ਅਦਾਕਾਰਾ ਦੇ ਜਨਮਦਿਨ ਦੇ ਮੌਕੇ ’ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ...

ਸ਼ਰਧਾ ਕਪੂਰ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 2010 ’ਚ ਫ਼ਿਲਮ ‘3 ਪਤੀ’ ਦੇ ਨਾਲ ਕੀਤੀ ਸੀ ਪਰ ਅਦਾਕਾਰਾ ਦੀ ਇਹ ਫ਼ਿਲਮ ਫਲਾਪ ਰਹੀ। ਇਸ ਤੋਂ ਬਾਅਦ ਸ਼ਰਧਾ ਦੀ ਦੂਜੀ ‘ਲਵ ਕਾ ਦਿ ਐਂਡ’ ਆਈ। ਇਸ ਫ਼ਿਲਮ ’ਚ ਸ਼ਰਧਾ ਨੇ ਟੀਨ ਏਜਰ ਦਾ ਰੋਲ ਨਿਭਾਇਆ ਅਤੇ ਉਸ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਗਿਆ।

ਇਸ ਤੋਂ ਬਾਅਦ ਸ਼ਰਧਾ ਸਾਲ 2013 ’ਚ ਮੋਹਿਤ ਸੂਰੀ ਦੀ ਫ਼ਿਲਮ ‘ਆਸ਼ਿਕੀ 2’ ’ਚ ਨਜ਼ਰ ਆਈ। ਇਸ ਅਦਾਕਾਰਾ ਦੇ ਕਿਰਦਾਰ ਨੇ ਉਸ ਨੂੰ ਰਾਤੋਂ-ਰਾਤ ਸੁਪਰਸਟਾਰ ਬਣਾ ਦਿੱਤਾ। ਉਸ ਦੀ ਦੀਵਾਨਗੀ ਦੀ ਕੋਈ ਹੱਦ ਨਾ ਰਹੀ। ਫ਼ਿਲਮ ਦੇ ਗਾਣੇ ਵੀ ਕਾਫ਼ੀ ਸੁਪਰਹਿੱਟ ਸਾਬਤ ਹੋਏ।

ਇਸ ਤੋਂ ਬਾਅਦ ਸ਼ਰਧਾ ਇਕ ਵਿਲੇਨ, ਓਕੇ ਜਾਨੂ, ਹਾਲਫ ਗਰਲਫਰੈਂਡ ਅਤੇ ਬਾਗੀ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਈ।

ਇਹ ਗੱਲ ਕਿਸੇ ਤੋਂ ਲੁੱਕੀ ਨਹੀਂ ਹੈ ਕਿ ਸ਼ਰਧਾ ਜਿੰਨੀ ਚੰਗੀ ਅਦਾਕਾਰਾ ਹੈ ਓਨੀ ਹੀ ਕਮਾਲ ਦੀ ਡਾਂਸਰ ਅਤੇ ਸਿੰਗਰ ਵੀ ਹੈ।

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸ਼ਰਧਾ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਦੇ ਵੀ ਪਬਲਿਕਲੀ ਗੱਲ ਨਹੀਂ ਕਰਦੀ ਪਰ ਉਹ ਹਮੇਸ਼ਾ ਆਪਣੇ ਅਫੇਅਰਸ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਬਣੀ ਰਹਿੰਦੀ ਹੈ।

ਹੁਣ ਤੱਕ ਅਦਾਕਾਰਾ ਦਾ ਨਾਂ ਵਰੁਣ ਧਵਨ ਅਤੇ ਆਦਿੱਤਿਆ ਰਾਏ ਕਪੂਰ, ਫਰਹਾਨ ਅਖ਼ਤਰ ਵਰਗੇ ਸਿਤਾਰਿਆਂ ਨਾਲ ਜੁੜ ਚੁੱਕਾ ਹੈ ਪਰ ਇਨ੍ਹਾਂ ਸਿਤਾਰਿਆਂ ਦੇ ਨਾਲ ਅਫੇਅਰਸ ਦੀਆਂ ਖ਼ਬਰਾਂ ਹੀ ਰਹਿ ਗਈਆਂ।

ਸ਼ਰਧਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਦੇ ਕੋਲ ‘ਇਸਤਰੀ 2’ ਅਤੇ ‘ਨਾਗਿਨ’ ਵਰਗੀਆਂ ਫ਼ਿਲਮਾਂ ਹਨ। ਇਸ ਤੋਂ ਇਲਾਵਾ ਸ਼ਰਧਾ ਲਵ ਰੰਜਨ ਦੀ ਫ਼ਿਲਮ ’ਚ ਨਜ਼ਰ ਆਵੇਗੀ ਜਿਸ ’ਚ ਉਹ ਰਣਵੀਰ ਕਪੂਰ ਦੇ ਨਾਲ ਸਕ੍ਰੀਨ ਸ਼ੇਅਰ ਕਰੇਗੀ।

ਸਿੰਗਰ ਹਰਸ਼ਦੀਪ ਕੌਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ
NEXT STORY