ਮੁੰਬਈ- ਟੀਵੀ ਸ਼ੋਅ 'ਕੁੰਡਲੀ ਭਾਗਿਆ' 'ਚ ਪ੍ਰੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸ਼ਰਧਾ ਆਰੀਆ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਜਲਦ ਹੀ ਅਦਾਕਾਰਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ।

ਇਸ ਦੌਰਾਨ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਅਦਾਕਾਰਾ ਦੇ ਬੇਬੀ ਸ਼ਾਵਰ ਦਾ ਜਸ਼ਨ ਮਨਾਇਆ। ਜਿਸ ਦੀਆਂ ਤਸਵੀਰਾਂ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।ਸ਼ਰਧਾ ਆਰੀਆ ਨੇ ਆਪਣੇ ਬੇਬੀ ਸ਼ਾਵਰ ਫੰਕਸ਼ਨ 'ਚ ਸਾੜ੍ਹੀ ਪਾਈ ਹੋਈ ਹੈ।

ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।ਮਾਂ ਬਣਨ ਵਾਲੀ ਸ਼ਰਧਾ ਨੇ ਗਲੋਸੀ ਮੇਕਅਪ, ਖੁੱਲ੍ਹੇ ਵਾਲਾਂ ਅਤੇ ਭਾਰੀ ਗਹਿਣਿਆਂ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ ਹੈ।ਇਸ ਸੈਲੀਬ੍ਰੇਸ਼ਨ 'ਚ ਸ਼ਰਧਾ ਆਰੀਆ ਨੇ ਪਹਿਲਾਂ ਆਪਣੇ ਪਤੀ ਨਾਲ ਕੇਕ ਕੱਟਿਆ ਅਤੇ ਫਿਰ ਆਪਣੇ ਦੋਸਤਾਂ ਨਾਲ ਡਾਂਸ ਕਰਕੇ ਖੂਬ ਮਸਤੀ ਕੀਤੀ।

ਸ਼ਰਧਾ ਦੇ ਬੇਬੀ ਸ਼ਾਵਰ ਫੰਕਸ਼ਨ 'ਚ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਕਈ ਟੀ.ਵੀ. ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ।ਟੀ.ਵੀ. ਅਦਾਕਾਰਾ ਪਾਰਸ ਕਾਲਨਾਵਤ ਨੇ ਵੀ ਸ਼ਰਧਾ ਦੀ ਖੁਸ਼ੀ 'ਚ ਸ਼ਿਰਕਤ ਕੀਤੀ।

ਉਨ੍ਹਾਂ ਨੇ ਅਦਾਕਾਰਾ ਨਾਲ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।ਇਨ੍ਹਾਂ ਤੋਂ ਇਲਾਵਾ 'ਬਿੱਗ ਬੌਸ 13' ਨਾਲ ਸੁਰਖੀਆਂ ਬਟੋਰਨ ਵਾਲੀ ਮਾਹਿਰਾ ਸ਼ਰਮਾ ਨੇ ਵੀ ਸ਼ਰਧਾ ਆਰੀਆ ਦੇ ਬੇਬੀ ਸ਼ਾਵਰ 'ਚ ਸ਼ਿਰਕਤ ਕੀਤੀ।

ਜੋ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਇਸ ਅਦਾਕਾਰਾ ਤੋਂ ਡਰਦੇ ਸਨ ਧਰਮਿੰਦਰ, ਸੈੱਟ 'ਤੇ ਕਰਦੇ ਸੀ ਇਹ ਕੰਮ
NEXT STORY