ਮੁੰਬਈ: ਇਨ੍ਹੀਂ ਦਿਨੀਂ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਹੈ। ਰਾਜਧਾਨੀ ਕਾਬੁਲ ਦੇ ਤਾਲਿਬਾਨੀਆਂ ਦੇ ਕਬਜ਼ੇ ’ਚ ਆ ਜਾਣ ਤੋਂ ਬਾਅਦ ਤੋਂ ਉਥੋਂ ਦੇ ਆਮ ਨਾਗਰਿਕ ਦੇਸ਼ ਛੱਡਣ ਨੂੰ ਮਜਬੂਰ ਹਨ। 20 ਸਾਲ ਪਹਿਲਾਂ ਵੀ ਤਾਲਿਬਾਨੀਆਂ ਨੇ ਅਫ਼ਗਾਨਿਸਤਾਨ ਨੂੰ ਆਪਣੇ ਕਬਜ਼ੇ ’ਚ ਕਰ ਲਿਆ ਸੀ। ਉਸ ਸਮੇਂ ਵੀ ਬਹੁਤ ਸਾਰੇ ਨਾਗਰਿਕਾਂ ਦਾ ਪਲਾਇਨ ਹੋਇਆ ਸੀ, ਜਿਸ ’ਚ ਬਾਲੀਵੁੱਡ ਅਦਾਕਾਰਾ ਵਰੀਨਾ ਹੁਸੈਨ ਦਾ ਪਰਿਵਾਰ ਵੀ ਅਫ਼ਗਾਨਿਸਤਾਨ ਛੱਡ ਕੇ ਭਾਰਤ ਆ ਕੇ ਵਸ ਗਿਆ ਸੀ।
ਉਸ ਸਮੇਂ ਅਦਾਕਾਰਾ ਦੇ ਪਰਿਵਾਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਅਫ਼ਗਾਨਿਸਤਾਨ ’ਚ ਫਿਰ ਤੋਂ ਵੱਧਦੇ ਤਾਲਿਬਾਨ ਦੇ ਪ੍ਰਭਾਵ ਨੂੰ ਦੇਖਦੇ ਹੋਏ ਵਰੀਨਾ ਹੁਸੈਨ ਦਾ ਇਕ ਵਾਰ ਫਿਰ ਤੋਂ ਦਰਦ ਛਲਕ ਗਿਆ ਹੈ। ਵਰੀਨਾ ਹੁਸੈਨ ਨੇ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਹਾਲ ਹੀ ’ਚ ਅੰਗਰੇਜ਼ੀ ਵੈੱਬਸਾਈਟ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਉਸ ਦਰਦ ਨੂੰ ਵੀ ਸ਼ੇਅਰ ਕੀਤਾ ਜਦੋਂ ਤਾਲਿਬਾਨ ਦੇ ਡਰ ਨਾਲ ਉਨ੍ਹਾਂ ਦਾ ਪਰਿਵਾਰ ਭਾਰਤ ਆ ਕੇ ਵਸ ਗਿਆ ਸੀ।
ਵਰੀਨਾ ਹੁਸੈਨ ਨੇ ਕਿਹਾ, ‘ਹਾਲੇ ਜੋ ਅਫ਼ਗਾਨਿਸਤਾਨ ਦੇ ਹਾਲਾਤ ਹਨ, ਉਸ ਨਾਲ ਮੈਂ ਅਤੇ ਮੇਰਾ ਪਰਿਵਾਰ ਕਾਫੀ ਪਰੇਸ਼ਾਨ ਹੈ। ਇਹ ਵੈਸੇ ਹੀ ਹਾਲਾਤ ਹਨ ਜਿਵੇਂ 20 ਸਾਲ ਪਹਿਲਾਂ ਸਨ, ਜਿਸ ਕਾਰਨ 20 ਸਾਲ ਪਹਿਲਾਂ ਮੇਰੇ ਪਰਿਵਾਰ ਨੂੰ ਅਫ਼ਗਾਨਿਸਤਾਨ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ ਸੀ। ਹੁਣ ਸਾਲਾਂ ਬਾਅਦ ਫਿਰ ਤੋਂ ਬਹੁਤ ਸਾਰੇ ਪਰਿਵਾਰਾਂ ਨੂੰ ਆਪਣਾ ਘਰ ਛੱਡਣਾ ਪੈ ਰਿਹਾ ਹੈ।’ ਵਰੀਨਾ ਹੁਸੈਨ ਨੇ ਕਿਹਾ ਕਿ ਜਦੋਂ ਉਹ ਛੋਟੀ ਸੀ ਤਾਂ ਉਦੋਂ ਹੀ ਅਫ਼ਗਾਨਿਸਤਾਨ ਤੋਂ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ।
ਰੱਖੜੀ ਮੌਕੇ ਭਰਾ ਸੁਸ਼ਾਂਤ ਨੂੰ ਯਾਦ ਕਰ ਭਾਵੁਕ ਹੋਈ ਸ਼ਵੇਤਾ, ਆਖੀ ਇਹ ਗੱਲ
NEXT STORY