ਮੁੰਬਈ (ਬਿਊਰੋ)– ਪ੍ਰਭਾਸ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ‘ਆਦਿਪੁਰਸ਼’ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 16 ਜੂਨ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਨਿਰਮਾਤਾਵਾਂ ਨੇ ਇਸ ਦਾ ਐਕਸ਼ਨ ਟਰੇਲਰ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਉਡੀਕ ਖ਼ਤਮ ਹੋ ਗਈ ਹੈ। ਫ਼ਿਲਮ ਦਾ ਐਕਸ਼ਨ ਟਰੇਲਰ ਤਿਰੂਪਤੀ ’ਚ ਆਯੋਜਿਤ ਮੈਗਾ ਈਵੈਂਟ ’ਚ ਰਿਲੀਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਇਕ ਸਾਲ ਬਾਅਦ ਮੂਸੇ ਵਾਲਾ ਦਾ ਫੋਨ ਤੇ ਪਿਸਟਲ ਮਿਲਿਆ ਪਰਿਵਾਰ ਨੂੰ ਵਾਪਸ (ਵੀਡੀਓ)
ਫ਼ਿਲਮ ਪ੍ਰਸ਼ੰਸਕ ‘ਆਦਿਪੁਰਸ਼’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦੀ ਰਿਲੀਜ਼ ’ਚ ਕੁਝ ਹੀ ਦਿਨ ਬਾਕੀ ਹਨ। ਫ਼ਿਲਮ ਨੂੰ ਸਿਨੇਮਾਹਾਲ ’ਚ ਰਿਲੀਜ਼ ਕਰਨ ਤੋਂ ਪਹਿਲਾਂ ਤਿਰੂਪਤੀ ’ਚ ਇਸ ਦਾ ਐਕਸ਼ਨ ਟਰੇਲਰ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਦਾ ਐਕਸ਼ਨ ਟਰੇਲਰ ਦੇਖਣ ਲਈ ਤਿਰੂਪਤੀ ’ਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ।
ਫ਼ਿਲਮ ਦਾ ਐਕਸ਼ਨ ਟਰੇਲਰ 2 ਮਿੰਟ 24 ਸੈਕਿੰਡ ਦਾ ਹੈ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਟਰੇਲਰ ’ਚ ਲੋਕ ਭਗਵਾਨ ਰਾਮ ਦੇ ਜਜ਼ਬਾਤ ਦੇਖਣ ਨੂੰ ਮਿਲੇ ਸਨ। ਇਸ ਦੇ ਨਾਲ ਹੀ ਐਕਸ਼ਨ ਟਰੇਲਰ ’ਚ ਲੋਕਾਂ ਨੂੰ ਭਗਵਾਨ ਰਾਮ ਤੇ ਰਾਵਣ ਦੀ ਜੰਗ ਦੇਖਣ ਨੂੰ ਮਿਲੀ। ‘ਆਦਿਪੁਰਸ਼’ ਦਾ ਦਮਦਾਰ ਟਰੇਲਰ ਭਗਵਾਨ ਰਾਮ ਦੀ ਕਹਾਣੀ ਦੱਸ ਰਿਹਾ ਹੈ।
ਐਕਸ਼ਨ ਟਰੇਲਰ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਰਾਵਣ ਧੋਖੇ ਨਾਲ ਮਾਂ ਸੀਤਾ ਨੂੰ ਅਗਵਾ ਕਰਦਾ ਹੈ। ਜਦੋਂ ਸ਼੍ਰੀਰਾਮ ਨੂੰ ਇਸ ਗੱਲ ਦੀ ਖ਼ਬਰ ਮਿਲੀ ਤਾਂ ਉਹ ਰਾਵਣ ਨੂੰ ਕਹਿੰਦੇ ਹਨ ਕਿ ‘ਮੈਂ ਇਨਸਾਫ਼ ਦੇ ਦੋ ਪੈਰਾਂ ਨਾਲ ਬੇਇਨਸਾਫ਼ੀ ਦੇ 10 ਸਿਰ ਕੁਚਲਣ ਲਈ ਆ ਰਿਹਾ ਹਾਂ। ਮੈਂ ਆਪਣੀ ਜਾਨਕੀ ਨੂੰ ਲੈਣ ਆ ਰਿਹਾ ਹਾਂ। ਮੈਂ ਅਧਰਮ ਨੂੰ ਖ਼ਤਮ ਕਰਨ ਆਇਆ ਹਾਂ।’
ਨੋਟ– ਤੁਹਾਨੂੰ ‘ਆਦਿਪੁਰਸ਼’ ਦਾ ਨਵਾਂ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਇਕ ਸਾਲ ਬਾਅਦ ਮੂਸੇ ਵਾਲਾ ਦਾ ਫੋਨ ਤੇ ਪਿਸਟਲ ਮਿਲਿਆ ਪਰਿਵਾਰ ਨੂੰ ਵਾਪਸ (ਵੀਡੀਓ)
NEXT STORY