ਮੁੰਬਈ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਨਾਲ ਮੌਜੂਦਾ ਸਮੇਂ ’ਚ ਮੁੰਬਈ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਫ਼ਿਲਮ ਇੰਡਸਟਰੀ ’ਤੇ ਵੀ ਕੋਰੋਨਾ ਦਾ ਅਸਰ ਵੱਧ ਦਿਖਾਈ ਦੇ ਰਿਹਾ ਹੈ ਕਿਉਂਕਿ ਬਾਲੀਵੁੱਡ ਕਲਾਕਾਰਾਂ ਦਾ ਕੋਰੋਨਾ ਵਾਇਰਸ ਨਾਲ ਸ਼ਿਕਾਰ ਹੋਣ ਦਾ ਸਿਲਸਿਲਾ ਜਾਰੀ ਹੈ।
ਰਣਬੀਰ ਕਪੂਰ, ਕਾਰਤਿਕ ਆਰੀਅਨ, ਮਨੋਜ ਬਾਜਪਾਈ, ਆਮਿਰ ਖ਼ਾਨ ਤੇ ਆਰ. ਮਾਧਵਨ ਤੋਂ ਬਾਅਦ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ‘ਇੰਡੀਅਨ ਆਈਡਲ 12’ ਦੇ ਹੋਸਟ ਆਦਿਤਿਆ ਨਾਰਾਇਣ ਤੇ ਉਸ ਦੀ ਪਤਨੀ ਸ਼ਵੇਤਾ ਅਗਰਵਾਲ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੇ ਆਪਣੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਕੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਉਸ ਨੇ ਆਪਣੀ ਪੋਸਟ ’ਚ ਲਿਖਿਆ ਹੈ, ‘ਬਦਕਿਸਮਤੀ ਨਾਲ ਮੈਂ ਤੇ ਮੇਰੀ ਪਤਨੀ ਸ਼ਵੇਤਾ ਕੋਵਿਡ-19 ਟੈਸਟ ’ਚ ਪਾਜ਼ੇਟਿਵ ਆਏ ਹਾਂ। ਅਸੀਂ ਇਕਾਂਤਵਾਸ ’ਚ ਹਾਂ। ਕਿਰਪਾ ਕਰਕੇ ਸੁਰੱਖਿਅਤ ਰਹੋ। ਨਿਯਮਾਂ ਦੀ ਲਗਾਤਾਰ ਪਾਲਣਾ ਕਰੋ ਤੇ ਸਾਨੂੰ ਆਪਣੀਆਂ ਦੁਆਵਾਂ ’ਚ ਰੱਖੋ। ਇਹ ਸਮਾਂ ਵੀ ਲੰਘ ਜਾਵੇਗਾ।’
ਕੋਰੋਨਾ ਦੀ ਵੈਕਸੀਨ ਆਉਣ ਤੋਂ ਬਾਅਦ ਬਾਲੀਵੁੱਡ ਹੌਲੀ-ਹੌਲੀ ਆਪਣੇ ਸਾਧਾਰਨ ਕੰਮਕਾਜ ਵੱਲ ਵੱਧ ਰਿਹਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ ਤੇ ਕਈ ਬਾਲੀਵੁੱਡ ਕਲਾਕਾਰ ਇਸ ਦੀ ਲਪੇਟ ’ਚ ਆ ਚੁੱਕੇ ਹਨ। ਆਦਿਤਿਆ ਨਾਰਾਇਣ ਨੇ ਪਿਛਲੇ ਸਾਲ 1 ਦਸੰਬਰ ਨੂੰ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਇਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੁਖ਼ਦਾਇਕ ਖ਼ਬਰ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਤਾਰਿਕ ਸ਼ਾਹ ਦਾ ਦਿਹਾਂਤ
NEXT STORY