ਚੰਡੀਗੜ੍ਹ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' 'ਚ ਹਰ ਦਿਨ ਨਵਾਂ ਤਮਾਸ਼ਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੂੰ ਕਥਿਤ ਤੌਰ 'ਤੇ 'ਬਿੱਗ ਬੌਸ' ਦੇ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਆਪਣੀ ਸਾਥਣ ਸ਼ਮਿਤਾ ਸ਼ੈੱਟੀ ਨਾਲ ਧੱਕਾ ਮੁੱਕੀ ਕੀਤੀ ਅਤੇ ਬਾਅਦ 'ਚ ਆਪਣੇ-ਆਪ ਨੂੰ ਵੀ ਚਾਕੂ ਨਾਲ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਭ ਕੁਝ ਉਦੋਂ ਵਾਪਰਿਆ ਜਦੋਂ ਅਫਸਾਨਾ ਖ਼ਾਨ ਨੂੰ ਆਪਣੇ ਦੋਸਤਾਂ ਉਮਰ ਰਿਆਜ਼ ਅਤੇ ਕਰਨ ਕੁੰਦਰਾ ਵੱਲੋਂ ਇੱਕ ਟਾਸਕ ਦੌਰਾਨ ਧੋਖਾ ਦਿੱਤਾ ਗਿਆ। ਇਸ ਸਭ ਦੇ ਚਲਦਿਆਂ ਅਫਸਾਨਾ ਖ਼ਾਨ ਨੂੰ ਪੈਨਿਕ ਅਟੈਕ ਵੀ ਆਇਆ। ਇਸ ਪੂਰੇ ਘਟਨਾਕਰਮ ਦਾ 'ਬਿੱਗ ਬੌਸ' ਪ੍ਰਸਾਰਿਤ ਕਰਨ ਵਾਲੇ ਚੈਨਲ ਵੱਲੋਂ ਪ੍ਰੋਮੋ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ, ਜਿਸ ਨੂੰ ਦੇਖ ਕੇ ਲੋਕ ਭੜਕ ਗਏ ਹਨ, ਕਿਉਂਕਿ ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਚੈਨਲ ਵਾਲੇ ਆਪਣੀ ਟੀ. ਆਰ. ਪੀ. ਵਧਾਉਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਉਹ ਅਫਸਾਨਾ ਖ਼ਾਨ ਅਤੇ ਉਸ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੇ ਹਨ।
ਦੱਸ ਦਈਏ ਕਿ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਚੈਨਲ ਪ੍ਰੋਮੋ ਨੂੰ ਡਿਲੀਟ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ ਹੈ। ਜਿੱਥੇ ਕੁਝ ਲੋਕ ਅਫਸਾਨਾ ਖ਼ਾਨ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੇ ਹਨ, ਉਥੇ ਕੁਝ ਲੋਕ ਅਫ਼ਸਾਨਾ ਖ਼ਾਨ ਦਾ ਸਮਰਥਨ ਕਰ ਰਹੇ ਹਨ। ਇਨ੍ਹਾਂ ਲੋਕਾਂ ਨੂੰ ਅਫਸਾਨਾ ਖ਼ਾਨ ਨਾਲ ਹਮਦਰਦੀ ਹੈ। ਇਹ ਗੱਲ ਇੰਨੇਂ ਵੱਡੇ ਪੱਧਰ 'ਤੇ ਪਹੁੰਚ ਗਈ ਹੈ ਕਿ ਹਿਮਾਂਸ਼ੀ ਖੁਰਾਨਾ ਨੇ ਵੀ ਅਫਸਾਨਾ ਖ਼ਾਨ ਪ੍ਰਤੀ ਆਪਣੀ ਹਮਦਰਦੀ ਜਤਾਉਂਦੇ ਹੋਏ ਟਵੀਟ ਕੀਤਾ ਹੈ।
ਇਸ ਟਵੀਟ 'ਚ ਹਿਮਾਂਸ਼ੀ ਖੁਰਾਣਾ ਨੇ ਲਿਖਿਆ, '' Kehte hai logo ko heart ,kidney,lungs,eyes har organ ki bimari pe hayeeee bolna hai par dimaag ki bimari pe hahaha karna hai ....jaise woh shareer ka hisaa nahi ..... panic attack is serious problem bus galat jga aa jaye to mjaak ban jata hai....।''
![PunjabKesari](https://static.jagbani.com/multimedia/11_54_183420749afsana khan1-ll.jpg)
ਦੱਸਣਯੋਗ ਹੈ ਕਿ 'ਬਿੱਗ ਬੌਸ 15' ਦੇ ਘਰ 'ਚ ਦਾਖਲ ਹੋਣ ਤੋਂ ਪਹਿਲਾਂ ਵੀ ਅਫ਼ਸਾਨਾ ਖ਼ਾਨ ਨੂੰ ਪੈਨਿਕ ਅਟੈਕ ਆਇਆ ਸੀ, ਜਿਸ ਤੋਂ ਬਾਅਦ ਉਹ ਸ਼ੋਅ ਤੋਂ ਲਗਭਗ ਪਿੱਛੇ ਹਟ ਗਈ ਸੀ ਪਰ ਫਿਰ ਕਾਫ਼ੀ ਠੀਕ ਹੋਣ ਤੋਂ ਬਾਅਦ 'ਬਿੱਗ ਬੌਸ' ਦੇ ਘਰ 'ਚ ਪਹੁੰਚੀ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਪਤਨੀ ਦੇ ਬਰਥਡੇਅ 'ਤੇ ਰੋਮਾਂਟਿਕ ਹੋਏ ਰੋਨਿਤ ਰਾਏ, ਲਿਪਲਾਕ ਕਰਦੇ ਹੋਏ ਤਸਵੀਰਾਂ ਆਈਆਂ ਸਾਹਮਣੇ
NEXT STORY