ਐਂਟਰਟੇਨਮੈਂਟ ਡੈਸਕ- ਹਾਲੀਵੁੱਡ ਦੀ ਮਸ਼ਹੂਰ ਜੇਮਸ ਬੌਂਡ ਫ਼ਿਲਮ "ਕੈਸੀਨੋ ਰੋਯਲ" ਵਿੱਚ ਡੈਨੀਅਲ ਕ੍ਰੈਗ ਨਾਲ ਸਕਰੀਨ ਸਾਂਝੀ ਕਰ ਚੁੱਕੀ ਅਦਾਕਾਰਾ ਕੈਟਰਿਨਾ ਮੁਰੀਨੋ ਆਪਣੇ ਜੀਵਨ ਦੇ ਸਭ ਤੋਂ ਖੂਬਸੂਰਤ ਚੈਪਟਰ ਵਿੱਚ ਦਾਖਲ ਹੋ ਰਹੀ ਹਨ। 47 ਸਾਲ ਦੀ ਉਮਰ ਵਿੱਚ ਉਹ ਪਹਿਲੀ ਵਾਰੀ ਮਾਂ ਬਣਨ ਜਾ ਰਹੀ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਇਸ ਅਦਾਕਾਰ ਨਾਲ ਰੰਗੇ ਰੱਥੀਂ ਫੜੀ ਗਈ ਸੀ ਸ਼ਵੇਤਾ ਤਿਵਾਰੀ! Ex Husband ਰਾਜਾ ਦਾ ਵੱਡਾ ਖੁਲਾਸਾ

IVF ਰਾਹੀਂ ਮਿਲੀ ਮਾਂ ਬਣਨ ਦੀ ਖ਼ੁਸ਼ੀ
ਇੱਕ ਫ੍ਰੈਂਚ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਕੈਟਰਿਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਉਮਰ ਦੇ ਕਾਰਨ ਮਾਂ ਬਣਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ, ਤੁਸੀਂ ਹਮੇਸ਼ਾ ਇਹ ਨਿਰਧਾਰਤ ਨਹੀਂ ਕਰ ਸਕਦੇ ਕਿ ਮਾਂ ਬਣਨ ਦਾ ਸਹੀ ਸਮਾਂ ਕਦੋਂ ਹੋਵੇਗਾ। ਮੇਰੀ ਉਮਰ ਵਿੱਚ, ਮੈਨੂੰ ਕੁਦਰਤ ਦੀ ਮਦਦ ਲਈ ਮੈਡੀਸਨ ’ਤੇ ਭਰੋਸਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ IVF ਦੀ ਮੁਸ਼ਕਲ ਯਾਤਰਾ ਅਤੇ 2 ਮਿਸਕੈਰੇਜ ਦੇ ਬਾਅਦ ਅਖੀਰਕਾਰ ਇਹ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ: ਹੱਡੀਆਂ ਦੀ ਮੁੱਠ ਬਣੇ ਕਪਿਲ ਸ਼ਰਮਾ ਨੇ 63 ਦਿਨਾਂ 'ਚ ਘਟਾਇਆ 11 ਕਿਲੋ ਭਾਰ, ਜਾਣੋ ਕੀ ਹੈ 21-21-21 ਫਾਰਮੂਲਾ
ਪ੍ਰੇਗਨੈਂਸੀ ਨੂੰ ਦੱਸਿਆ ਜਾਦੂਈ ਅਨੁਭਵ
ਕੈਟਰਿਨਾ ਨੇ ਕਿਹਾ ਕਿ ਇਹ ਪ੍ਰੇਗਨੈਂਸੀ ਉਨ੍ਹਾਂ ਲਈ ਇਕ ਜਾਦੂਈ ਅਨੁਭਵ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਨਾ ਕੋਈ ਡਾਇਬਟੀਜ਼ ਹੋਈ, ਨਾ ਨੀਂਦ ਦੀ ਸਮੱਸਿਆ। ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਸੁੰਦਰ ਪਲਾਂ 'ਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਸਾਥੀ, ਫ੍ਰੈਂਚ ਵਕੀਲ ਐਡਵਰਡ ਰਿਗਾਡ ਦਾ ਵੀ ਧੰਨਵਾਦ ਕੀਤਾ, ਜੋ ਹਰ ਸਮੇਂ ਉਨ੍ਹਾਂ ਦੇ ਨਾਲ ਖੜੇ ਰਹੇ।
ਇਹ ਵੀ ਪੜ੍ਹੋ: ਏਅਰਪੋਰਟ 'ਤੇ ਰੋਂਦੀ ਦਿਸੀ ਨੋਰਾ ਫਤੇਹੀ, ਵੀਡੀਓ ਹੋਈ ਵਾਇਰਲ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ
ਕੈਟਰਿਨਾ ਮੁਰੀਨੋ ਨੇ 4 ਜੁਲਾਈ ਨੂੰ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਆਪਣੀ ਪ੍ਰੇਗਨੈਂਸੀ ਦੀ ਅਧਿਕਾਰਿਕ ਘੋਸ਼ਣਾ ਕੀਤੀ।
ਇਹ ਵੀ ਪੜ੍ਹੋ: ਕ੍ਰਿਕਟ ਮਗਰੋਂ ਹੁਣ ਫ਼ਿਲਮਾਂ 'ਚ ਧੱਕ ਪਾਏਗਾ ਭਾਰਤ ਦਾ ਇਹ ਚੈਂਪੀਅਨ ਖਿਡਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਅਦਾਕਾਰ ਨਾਲ ਰੰਗੇ ਹੱਥੀਂ ਫੜੀ ਗਈ ਸੀ ਸ਼ਵੇਤਾ ਤਿਵਾਰੀ! Ex Husband ਰਾਜਾ ਦਾ ਵੱਡਾ ਖੁਲਾਸਾ
NEXT STORY