ਮੁੰਬਈ- ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਤੋਂ ਬਾਅਦ ਅਦਾਕਾਰਾ ਵਾਰਿਨਾ ਹੁਸੈਨ ਨੇ ਵੀ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰਾ ਵਾਰਿਨਾ ਹੁਸੈਨ ਦੇ ਇੰਸਟਾਗ੍ਰਾਮ 'ਤੇ 1.9 ਮਿਲੀਅਨ ਤੋਂ ਵੱਧ ਫੋਲੋਅਰਜ਼ ਹਨ। ਵਾਰਿਨਾ ਨੇ ਦੱਸਿਆ ਕਿ ਉਹ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰੇਗੀ।
ਨਾਲ ਹੀ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੀਮ ਅਕਾਊਂਟ ਨੂੰ ਓਪ੍ਰੇਟ ਕਰੇਗੀ ਅਤੇ ਫੈਨਜ਼ ਨੂੰ ਉਨ੍ਹਾਂ ਦੇ ਕੰਮ ਸੰਬੰਧੀ ਹੀ ਅਪਡੇਟ ਕੀਤਾ ਜਾਵੇਗਾ। ਵਾਰਿਨਾ ਹੁਸੈਨ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਸੋਸ਼ਲ ਮੀਡੀਆ ਤੋਂ ਆਪਣੇ ਆਪ ਨੂੰ ਦੂਰ ਕਰਨ ਦਾ ਐਲਾਨ ਕੀਤਾ ਹੈ।
ਵਾਰਿਨਾ ਹੁਸੈਨ ਦੁਆਰਾ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਇਕ ਪੋਸਟ 'ਚ ਲਿਖਿਆ, 'ਮੈਂ ਆਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਪ ਸਭ ਦਾ ਪਿਆਰ ਮੇਰੀ ਤਾਕਤ ਹੈ, ਇਹ ਮੇਰੀ ਆਖਰੀ ਸੋਸ਼ਲ ਮੀਡੀਆ 'ਤੇ ਪੋਸਟ ਹੈ। ਇਸ ਪੋਸਟ ਦੇ ਬਾਅਦ, ਮੇਰੀ ਟੀਮ ਮੇਰੇ ਅਕਾਊਂਟ ਦੀ ਦੇਖਭਾਲ ਕਰੇਗੀ ਅਤੇ ਮੇਰੇ ਕੰਮ ਨਾਲ ਜੁੜੀਆਂ ਅਪਡੇਟਸ ਨੂੰ ਸਾਂਝਾ ਕਰੇਗੀ।'
ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਅਦਾਕਾਰਾ ਵਾਰਿਨਾ ਹੁਸੈਨ ਨੇ ਸੋਸ਼ਲ ਮੀਡੀਆ ਛੱਡਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਚੁੱਕੀ ਹੈ। ਪਿਛਲੇ ਸਾਲ ਵਾਰਿਨਾ ਨੇ ਕੁਝ ਮਹੀਨਿਆਂ ਲਈ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਸੀ। ਵਾਰਿਨਾ ਨੇ ਇਸ ਦਾ ਨਾਮ 'ਸੋਸ਼ਲ ਮੀਡੀਆ ਡੀਟੋਕਸ' ਰੱਖਿਆ ਸੀ।
ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਦਾਕਾਰ ਰਵੀ ਕਿਸ਼ਨ, ਆਕਸੀਜਨ ਪਲਾਂਟ ਲਈ ਦਿੱਤੇ 40 ਲੱਖ ਰੁਪਏ
NEXT STORY