ਐਂਟਰਟੇਨਮੈਂਟ ਡੈਸਕ- ਅਦਾਕਾਰਾ ਅਤੇ ਯੂਟਿਊਬਰ ਅਪੂਰਵਾ ਮਖੀਜਾ 'ਇੰਡੀਆਜ਼ ਗੌਟ ਲੇਟੈਂਟ' ਵਿਵਾਦ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਹੈ। ਇਸ ਵਿਵਾਦ ਕਾਰਨ ਉਸਨੂੰ ਕਾਨੂੰਨੀ ਮੁਸ਼ਕਲਾਂ ਅਤੇ ਲੋਕਾਂ ਦੀਆਂ ਭੱਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਲੋਕਾਂ ਨੇ ਅਦਾਕਾਰਾ ਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਦੌਰਾਨ ਇਸ ਸਭ ਦੇ ਵਿਚਕਾਰ ਹਾਲ ਹੀ ਵਿੱਚ ਅਪੂਰਵਾ ਨੇ ਆਪਣਾ ਮੁੰਬਈ ਵਾਲਾ ਘਰ ਛੱਡ ਦਿੱਤਾ ਹੈ। ਇਹ ਜਾਣਕਾਰੀ ਉਸਨੇ ਖੁਦ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ।
ਅਪੂਰਵਾ ਨੇ ਛੱਡਿਆ ਆਪਣਾ ਮੁੰਬਈ ਵਾਲਾ ਅਪਾਰਟਮੈਂਟ
ਅਪੂਰਵਾ ਮਖੀਜਾ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੇ ਮੁੰਬਈ ਵਾਲੇ ਅਪਾਰਟਮੈਂਟ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ। ਉਸਨੇ ਇੱਕ ਘਰ ਦੀ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਮੱਧਮ ਰੌਸ਼ਨੀ, ਕਾਰਡਬੋਰਡ ਬਾਕਸ ਅਤੇ ਬਹੁਤ ਸਾਰਾ ਸਮਾਨ ਦਿਖਾਈ ਦੇ ਰਿਹਾ ਹੈ। ਉਸਨੇ ਫੋਟੋ ਨੂੰ ਕੈਪਸ਼ਨ ਦਿੱਤਾ, 'ਇੱਕ ਯੁੱਗ ਦਾ ਅੰਤ।'
ਇਸ ਤੋਂ ਪਹਿਲਾਂ ਅਪੂਰਵ ਮਖੀਜਾ ਨੇ 09 ਅਪ੍ਰੈਲ ਨੂੰ ਆਪਣਾ ਪਹਿਲਾ ਵਲੌਗ ਸਾਂਝਾ ਕੀਤਾ ਸੀ। ਇਸ ਵਲੌਗ ਰਾਹੀਂ ਉਸਨੇ ਦੱਸਿਆ ਕਿ ਸਮੇਂ ਰੈਨਾ ਦੇ ਸ਼ੋਅ ਵਿੱਚ ਜੋ ਵੀ ਹੋਇਆ, ਉਸ ਤੋਂ ਬਾਅਦ ਉਸਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਬਦਲਾਅ ਆਏ।
ਇਸ ਤੋਂ ਪਹਿਲਾਂ ਸੋਸ਼ਲ ਮੀਡੀਆ influencer ਅਪੂਰਵਾ ਮੁਖੀਜਾ ਨੇ ਆਪਣੇ ਯੂਟਿਊਬ ਚੈਨਲ 'ਤੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਸਨੇ ਵਿਵਾਦ 'ਤੇ ਆਪਣੀ ਚੁੱਪੀ ਤੋੜੀ ਸੀ। ਉਸਨੇ ਦੱਸਿਆ ਸੀ ਕਿ ਕਿਵੇਂ ਇਸ ਘਟਨਾ ਤੋਂ ਬਾਅਦ ਟ੍ਰੋਲ ਉਸ ਦੇ ਅਤੇ ਉਸਦੀ ਮਾਂ ਦੇ ਖਾਤਿਆਂ 'ਤੇ ਗਏ ਅਤੇ ਉਨ੍ਹਾਂ ਨਾਲ ਗੰਦੀਆਂ-ਗੰਦੀਆਂ ਗਾਲ੍ਹਾਂ ਦਿੱਤੀ। ਉਸਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮੇਰੀ ਮਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ। ਇਸ ਦੌਰਾਨ ਅਪੂਰਵਾ ਨੇ ਇਹ ਵੀ ਕਿਹਾ ਕਿ ਮੇਰੇ ਮਾਤਾ-ਪਿਤਾ ਬਹੁਤ ਸਾਦੇ ਲੋਕ ਹਨ ਅਤੇ ਲੋਕਾਂ ਨੇ ਉਨ੍ਹਾਂ ਨਾਲ ਅਜਿਹਾ ਕੀਤਾ ਅਤੇ ਉਹ ਵੀ ਮੇਰੇ ਕਾਰਨ।
ਕੀ ਮਾਮਲਾ ਸੀ?
ਦਰਅਸਲ ਯੂਟਿਊਬਰ ਰਣਵੀਰ ਇਲਾਹਾਬਾਦੀਆ ਨੇ ਸਟੈਂਡ-ਅੱਪ ਕਾਮੇਡੀਅਨ ਸਮੇਂ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਤੇ ਮਾਤੇ-ਪਿਤਾ ਬਾਰੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ, ਜਿਸ ਵਿੱਚ ਅਪੂਰਵ ਮਖੀਜਾ ਵੀ ਮੌਜੂਦ ਸਨ। ਰਣਵੀਰ ਦੀ ਟਿੱਪਣੀ ਨੇ ਹੰਗਾਮਾ ਮਚਾ ਦਿੱਤਾ ਤਾਂ ਅਦਾਕਾਰਾ ਵੀ ਵਿਵਾਦਾਂ ਵਿੱਚ ਘਿਰ ਗਈ।
ਵਿਆਹ ਦੇ ਬੰਧਨ 'ਚ ਬੱਝੀ Bigg Boss 'ਚ ਨਜ਼ਰ ਆ ਚੁੱਕੀ ਪ੍ਰਿਯੰਕਾ, 10 ਸਾਲ ਵੱਡੇ DJ ਨੂੰ ਚੁੱਣਿਆ ਜੀਵਨਸਾਥੀ
NEXT STORY