ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਜ਼ਹੀਰ ਇਕਬਾਲ ਨਾਲ ਖੁਸ਼ਹਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ। ਜੋੜੇ ਨੇ ਪਰਿਵਾਰ ਅਤੇ ਦੋਸਤਾਂ ਵਿਚਕਾਰ 23 ਜੂਨ ਨੂੰ ਰਜਿਸਟਰਡ ਵਿਆਹ ਕਰਵਾਇਆ ਹੈ। ਹਾਲ ਹੀ 'ਚ ਇਹ ਜੋੜਾ ਹਨੀਮੂਨ 'ਤੇ ਗਿਆ ਸੀ।ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਹੁਣ ਇਕ ਵਾਰ ਫਿਰ ਸੋਨਾਕਸ਼ੀ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਮਾਤਾ-ਪਿਤਾ ਨਾਲ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇਕ ਇਮੋਸ਼ਨਲ ਨੋਟ ਵੀ ਲਿਖਿਆ ਹੈ, ਜਿਸ ਨੂੰ ਪੜ੍ਹ ਕੇ ਸਾਫ ਹੋ ਜਾਂਦਾ ਹੈ ਕਿ ਉਹ ਆਪਣੀ ਮਾਂ ਨੂੰ ਬਹੁਤ ਮਿਸ ਕਰ ਰਹੀ ਹੈ।
ਐਤਵਾਰ ਨੂੰ ਸੋਨਾਕਸ਼ੀ ਸਿਨਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਪਿਤਾ ਸ਼ਤਰੂਘਨ ਸਿਨਹਾ ਅਤੇ ਪੂਨਮ ਸਿਨਹਾ ਨਾਲ ਨਜ਼ਰ ਆ ਰਹੀ ਹੈ ਅਤੇ ਕੈਪਸ਼ਨ 'ਚ ਲਿਖਿਆ- ਵਿਆਹ 'ਚ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ, ਜਦੋਂ ਉਨ੍ਹਾਂ ਨੂੰ ਲੱਗਾ ਕਿ ਮੈਂ ਜਾ ਰਹੀ ਹਾਂ। ਮੈਂ ਉਨ੍ਹਾਂ ਨੂੰ ਕਿਹਾ, "ਮੰਮੀ, ਚਿੰਤਾ ਨਾ ਕਰੋ... ਜੁਹੂ ਤੋਂ ਬਾਂਦਰਾ ਸਿਰਫ 25 ਮਿੰਟ ਦੀ ਦੂਰੀ 'ਤੇ ਹੈ।
ਅੱਜ ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰ ਰਹੀ ਹਾਂ, ਇਸ ਲਈ ਮੈਂ ਆਪਣੇ ਆਪ ਨੂੰ ਇਹੀ ਕਹਿ ਰਹੀ ਹਾਂ। ਉਮੀਦ ਹੈ ਕਿ ਅੱਜ ਯਾਨੀ ਐਤਵਾਰ ਘਰ 'ਚ ਸਿੰਧੀ ਕਰੀ ਜ਼ਰੂਰ ਬਣਵਾਈ ਜਾਵੇਗੀ। ਜਲਦੀ ਮਿਲਾਂਗੇ... ਜ਼ੂਮ ਜ਼ੂਮ ਜ਼ੂਮ। ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਅਤੇ ਜ਼ਹੀਰ ਨੇ ਇੱਕ ਦੂਜੇ ਨੂੰ 7 ਸਾਲ ਤੱਕ ਡੇਟ ਕੀਤਾ ਸੀ, ਜਿਸ ਦਾ ਖੁਲਾਸਾ ਉਨ੍ਹਾਂ ਦੇ ਵਿਆਹ ਦੇ ਕਾਰਡ ਰਾਹੀਂ ਹੋਇਆ ਹੈ। ਸੱਤ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਮੁੰਬਈ 'ਚ ਰਜਿਸਟਰਡ ਵਿਆਹ ਕਰਵਾ ਲਿਆ।
Big Boss OTT 3: ਅਰਮਾਨ ਮਲਿਕ ਨੇ ਮਾਰਿਆ ਵਿਸ਼ਾਲ ਪਾਂਡੇ ਨੂੰ ਥੱਪੜ, ਵੀਡੀਓ ਹੋਈ ਵਾਇਰਲ
NEXT STORY