ਮੁੰਬਈ- 'ਬਿੱਗ ਬੌਸ ਓਟੀਟੀ 3' ਦੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ। ਜਿਸ 'ਚ ਕ੍ਰਿਤਿਕਾ ਮਲਿਕ ਅਤੇ ਅਰਮਾਨ ਮਲਿਕ ਇੱਕ ਕੰਬਲ ਦੇ ਹੇਠਾਂ ਇੰਟੀਮੇਟ ਹੁੰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਪਾਇਲ ਮਲਿਕ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਹ ਕਲਿੱਪ ਐਡਿਟ ਕੀਤੀ ਗਈ ਹੈ ਅਤੇ ਨਕਲੀ ਹੈ। ਪਰ ਇਸ ਦੇ ਬਾਵਜੂਦ ਸ਼ਿਵ ਸੈਨਾ ਦੀ ਵਿਧਾਇਕ ਮਨੀਸ਼ਾ ਕਯਾਂਡੇ ਨੇ ਮੁੰਬਈ ਪੁਲਸ ਨੂੰ ਇਸ ਸ਼ੋਅ ਦੇ ਮਾਲਕ ਨੂੰ ਗ੍ਰਿਫਤਾਰ ਕਰਨ ਅਤੇ ਦਿਖਾਈ ਗਈ ਅਸ਼ਲੀਲ ਸਮੱਗਰੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ। ਹੁਣ ਜਦੋਂ ਵਿਵਾਦ ਵੱਧ ਗਿਆ ਹੈ ਤਾਂ ਜਿਓ ਸਿਨੇਮਾ ਨੇ ਵੀ ਆਪਣਾ ਪੱਖ ਪੇਸ਼ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕੀਤਾ ਸਮਰਥਨ, ਕਾਲ ਗਰਲ ਕਹਿਣ ਵਾਲਿਆਂ ਨੂੰ ਲਗਾਈ ਫਟਕਾਰ
ਜਿਓ ਸਿਨੇਮਾ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦੇ ਹੋਏ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਜਿਸ ਨੇ ਵੀ ਅਜਿਹਾ ਕੀਤਾ ਹੈ, ਅਸੀਂ ਉਸ ਵਿਰੁੱਧ ਕਾਰਵਾਈ ਕਰਾਂਗੇ। ਇੱਕ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ, ਜੀਓ ਸਿਨੇਮਾ ਦੇ ਬੁਲਾਰੇ ਨੇ ਕਿਹਾ, 'ਸਾਡੇ ਪਲੇਟਫਾਰਮ 'ਤੇ ਸਟ੍ਰੀਮ ਕੀਤੀ ਗਈ ਸਾਰੀ ਸਮੱਗਰੀ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ, ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਂਦੀ ਹੈ। ਬਿੱਗ ਬੌਸ OTT ਜੋ JioCinema 'ਤੇ ਸਟ੍ਰੀਮ ਕੀਤਾ ਜਾ ਰਿਹਾ ਹੈ 'ਚ ਅਜਿਹੀ ਕੋਈ ਸਮੱਗਰੀ ਨਹੀਂ ਹੈ। ਵਾਇਰਲ ਕਲਿੱਪ 'ਚ ਅਸ਼ਲੀਲਤਾ ਸ਼ਾਮਲ ਕੀਤੀ ਗਈ ਹੈ ਅਤੇ ਇਹ ਫਰਜ਼ੀ ਹੈ। ਅਸੀਂ ਜੀਓ ਸਿਨੇਮਾ ਦੀ ਅਖੰਡਤਾ ਅਤੇ ਆਪਣੇ ਦਰਸ਼ਕਾਂ ਦੇ ਵਿਸ਼ਵਾਸ ਨੂੰ ਬਣਾਈ ਰੱਖਣ ਲਈ ਵਚਨਬੱਧ ਹਾਂ। ਇਸ ਫਰਜ਼ੀ ਕਲਿੱਪ ਨੂੰ ਬਣਾ ਕੇ ਵਾਇਰਲ ਕਰਨਾ ਚਿੰਤਾ ਦਾ ਵਿਸ਼ਾ ਹੈ।
ਇਹ ਖ਼ਬਰ ਵੀ ਪੜ੍ਹੋ -Snake Venom Case ਦੇ ਮਾਮਲੇ 'ਚ ED ਸਾਹਮਣੇ ਪੇਸ਼ ਹੋਏ ਯੂਟਿਊਬਰ ਐਲਵਿਸ਼ ਯਾਦਵ
ਅੱਗੇ ਕਿਹਾ ਗਿਆ, 'ਸਾਡੀਆਂ ਟੀਮਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਕਲਿੱਪ ਕਿੱਥੋਂ ਲੀਕ ਹੋਈ ਹੈ। ਇਸ ਨੂੰ ਕਿਸਨੇ ਬਣਾਇਆ ਅਤੇ ਪੋਸਟ ਕੀਤਾ? ਨਾਲ ਹੀ, ਜੇਕਰ ਪਤਾ ਚਲਦਾ ਹੈ, ਤਾਂ ਬਿੱਗ ਬੌਸ ਓਟੀਟੀ ਅਤੇ ਜੀਓ ਸਿਨੇਮਾ ਦੇ ਅਕਸ ਨੂੰ ਖਰਾਬ ਕਰਨ ਲਈ ਜ਼ਿੰਮੇਵਾਰ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਬਿਆਨ ਉਦੋਂ ਆਇਆ ਜਦੋਂ ਮਾਮਲਾ ਬਹੁਤ ਅੱਗੇ ਵੱਧ ਗਿਆ ਸੀ।
Snake Venom Case ਦੇ ਮਾਮਲੇ 'ਚ ED ਸਾਹਮਣੇ ਪੇਸ਼ ਹੋਏ ਯੂਟਿਊਬਰ ਐਲਵਿਸ਼ ਯਾਦਵ
NEXT STORY