ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਇਨ੍ਹੀਂ ਦਿਨੀਂ 'ਬਿੱਗ ਬੌਸ 18' 'ਚ ਨਜ਼ਰ ਆ ਰਹੀ ਹੈ, ਜਿੱਥੇ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕਰ ਰਹੀ ਹੈ। ਉਨ੍ਹਾਂ ਨੇ ਬੀਤੇ ਦਿਨੀਂ ਖੁਲਾਸਾ ਕੀਤਾ ਹੈ ਕਿ 2008 ‘ਚ ਮੇਰੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਮੈਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਕਈ ਖਿਡਾਰੀਆਂ ਦੇ ਨਾਂ ਵੀ ਨੇ ਸ਼ਾਮਲ
'ਬਿੱਗ ਬੌਸ' ਦੇ ਆਪਣੇ ਘਰ ਦੇ ਸਾਥੀਆਂ ਨਾਲ ਗੱਲਬਾਤ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਮਾਪਿਆਂ ਦੇ ਦਿਹਾਂਤ ਤੋਂ ਬਾਅਦ ਉਸ ਦੇ ਪਤੀ ਅਪਰੇਸ਼ ਰਣਜੀਤ ਉਸ ਔਖੇ ਵੇਲੇ ਉਸ ਦੀ ਤਾਕਤ ਬਣੇ ਸਨ ਅਤੇ ਉਹ ਆਪਣਾ ਕੰਮ ਕਾਜ ਛੱਡ ਕੇ ਭਾਰਤ ਆ ਗਏ ਸਨ। ਅਦਾਕਾਰਾ ਦਾ ਕਹਿਣਾ ਹੈ ਕਿ ਮੇਰਾ ਪਤੀ ਬੈਕਿੰਗ ਖੇਤਰ ‘ਚ ਵਧੀਆ ਕੰਮ ਕਰ ਰਿਹਾ ਸੀ ਪਰ ਮੇਰੇ ਖਾਤਿਰ ਅਪਰੇਸ਼ ਸਭ ਕੁਝ ਛੱਡ ਕੇ ਭਾਰਤ ਆ ਗਿਆ ਸੀ। ਅਦਾਕਾਰਾ ਇਹ ਦੱਸਦੇ ਹੋਏ ਭਾਵੁਕ ਵੀ ਹੋ ਗਈ ਕਿ ਜੇ ਉਨ੍ਹਾਂ ਦਾ ਪਤੀ ਅਪਰੇਸ਼ ਇਹ ਕੁਰਬਾਨੀ ਨਾ ਦਿੰਦਾ ਤਾਂ ਉਹ ਬੈਕਿੰਗ ਖੇਤਰ ‘ਚ ਵੱਡਾ ਨਾਮ ਕਮਾ ਸਕਦਾ ਸੀ ਪਰ ਮੇਰੇ ਕਰਕੇ ਉਸ ਨੇ ਇਹ ਬਲਿਦਾਨ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕੁਲਵਿੰਦਰ ਬਿੱਲਾ ਨੇ ਗਲੀ ਦੇ ਬੱਚਿਆਂ ਨਾਲ ਕੀਤੀ ਰੱਜ ਕੇ ਮਸਤੀ, ਸਾਹਮਣੇ ਆਈ ਵੀਡੀਓ
ਅਦਾਕਾਰਾ ਸ਼ਿਲਪਾ ਸ਼ਿਰੋਡਕਰ ਦਾ ਕਹਿਣਾ ਹੈ ਕਿ ਫ਼ਿਲਮ ਇੰਡਸਟਰੀ ਛੱਡਣ ਦਾ ਮੈਨੂੰ ਕੋਈ ਅਫਸੋਸ ਨਹੀਂ ਹੈ। 'ਬਿੱਗ ਬੌਸ' 'ਚ ਅਦਾਕਾਰਾ ਦੇ ਸਾਥੀ ਗੁਣਰਤਨ ਨੇ ਜਦੋਂ ਪੁੱਛਿਆ ਕਿ ਉਨ੍ਹਾਂ ਦੀ ਤੁਲਨਾ ਮਾਧੁਰੀ ਦੀਕਸ਼ਿਤ ਨਾਲ ਕੀਤੀ ਜਾਂਦੀ ਰਹੀ ਹੈ। ਤੁਸੀਂ ਉਨ੍ਹਾਂ ਦੇ ਪੱਧਰ ਤੱਕ ਪਹੁੰਚ ਸਕਦੇ ਸੀ ਪਰ ਅਚਾਨਕ ਇੰਡਸਟਰੀ ਛੱਡਣ ਦਾ ਫੈਸਲਾ ਕਰ ਲਿਆ। ਇਸ 'ਤੇ ਅਦਾਕਾਰਾ ਨੇ ਕਿਹਾ ਕਿ ‘ਨਸੀਬ, ਨਸੀਬ ਦੀ ਗੱਲ ਹੁੰਦੀ ਹੈ। ਮੈਨੂੰ ਕਿਸੇ ਗੱਲ ਦਾ ਕੋਈ ਅਫਸੋਸ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
66 ਹਜ਼ਾਰ ਕਰੋੜ ਦੀ ਮਾਲਕਨ ਹੈ ਪ੍ਰਸਿੱਧ ਅਦਾਕਾਰਾ, ਅੱਜ ਤੱਕ ਨਹੀਂ ਦਿੱਤੀ 1 ਵੀ ਹਿੱਟ ਫ਼ਿਲਮ
NEXT STORY