ਮੁੰਬਈ—ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਲੀਜ਼ ਹੈਡਨ ਅਤੇ ਜੈਕਲੀਨ ਫਰਨਾਡੀਜ਼ ਇਨ੍ਹਾਂ ਦਿਨ੍ਹਾਂ 'ਚ ਇੱਕਠੇ 'ਹਾਉਸਫੁਲ-3' ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਦੌਰਾਨ ਜਦੋਂ ਉਹ ਟੀ. ਵੀ. ਸ਼ੋਅ 'ਕਾਮੇਡੀ ਨਾਈਟਸ ਬਚਾਓ' ਦੇ ਸੈੱਟ 'ਤੇ ਪਹੁੰਚੇ ਤਾਂ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਅਕਸ਼ੈ ਕੁਮਾਰ ਭੜਕੇ ਗਏ।
ਜਾਣਕਾਰੀ ਅਨੁਸਾਰ ਅਦਾਕਾਰਾ ਲੀਜ਼ਾ ਹੈਡਨ ਨੇ ਇਸ ਸ਼ੋਅ 'ਚ ਬਲੈਕ ਅਫਰੀਕੀ ਵਰਗਾ ਕਾਮੈਟ ਪਾਸ ਕੀਤਾ ਤਾਂ ਸਿਧਾਰਥ ਜਾਧਵ ਦੇ ਅਦਾਕਾਰ ਤੇ ਅਕਸ਼ੈ ਨੂੰ ਗੁੱਸਾ ਆ ਗਿਆ ਅਤੇ ਅਕਸ਼ੈ ਨੇ ਕਾਮੇਡੀਅਨ ਨੂੰ ਬੋਲਣ ਤੋਂ ਰੋਕ ਦਿੱਤਾ।
ਜ਼ਿਕਰਯੋਗ ਹੈ ਕਿ ਅਕਸ਼ੈ ਨੇ ਕਿਹਾ, ਮੈਂ ਵੀ ਨਸਲੀ ਟਿੱਪਣੀ ਦਾ ਸ਼ਿਕਾਰ ਹੋ ਚੁੱਕਿਆ ਹਾਂ। ਕਈ ਮੌਕੇ 'ਤੇ ਉਨ੍ਹਾਂ 'ਤੇ ਨਸਲੀ ਟਿੱਪਣੀ ਹੋਏ ਹਨ। ਫਿਲਮ 'ਹਾਊਸਫੁਲ-3' 'ਚ ਉਹ ਇਸ ਤਰ੍ਹਾਂ ਦੇ ਸ਼ਖਸ ਦਾ ਕਿਰਦਾਰ ਨਿਭਾ ਰਹੇ ਹਨ ਜਿਸ 'ਚ ਉਨ੍ਹਾਂ ਨੂੰ ਨਸਲਵਾਦੀ ਕੋਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਕਿਸੇ ਨੂੰ ਵੀ ਕਿਸੇ 'ਤੇ ਇਸ ਤਰ੍ਹਾਂ ਦਾ ਨਸਲੀ ਟਿੱਪਣੀ ਨਹੀਂ ਕਰਨਾ ਚਾਹੀਦੀ।
'ਸੁਲਤਾਨ' ਦੀ ਸ਼ੂਟਿੰਗ ਦੌਰਾਨ ਕਿਉਂ ਰੋ ਪਏ ਸਲਮਾਨ
NEXT STORY