ਮੁੰਬਈ—ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਮੰਗਲਵਾਰ ਨੂੰ 'ਸੁਲਤਾਨ' ਦਾ ਟ੍ਰੇਲਰ ਲਾਂਚ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸਭ ਤੋਂ ਮੁਸ਼ਕਲ ਕੰਮ ਸੀ ਲੰਗੋਟ ਪਾਉਣਾ ਅਤੇ ਉਸ ਨੂੰ ਪਾ ਕੇ ਉਹ ਰੋ ਪਏ ਸੀ।
ਜਾਣਕਾਰੀ ਅਨੁਸਾਰ ਸਲਮਾਨ ਨੇ ਦੱਸਿਆ ਕਿ ਹੁਣ ਮੈਨੂੰ ਸਮਝ ਆਇਆ ਕਿ ਅਦਾਕਾਰਾ ਲਈ ਸਵਿਮ ਸੂਟ ਪਾਉਣਾ ਕਿੰਨ੍ਹਾਂ ਮੁਸ਼ਕਲ ਕੰਮ ਹੈ। ਜਦੋਂ ਮੈਨੂੰ ਦੱਸਿਆ ਗਿਆ ਕਿ ਮੈਨੂੰ ਲਗੋਟ ਪਾਉਣਾ ਹੋਵੇਗਾ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਆਸਾਨੀ ਨਾਲ ਕਰ ਲਵਾਂਗਾ ਪਰ ਜਦੋਂ ਮੈਂ ਉੱਥੇ ਪਹੁੰਚਿਆ ਤਾਂ 5,000 ਲੋਕਾਂ ਦੀ ਭੀੜ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਕਿਸੇ ਵੀ ਹਾਲ 'ਚ ਇਹ ਨਹੀਂ ਕਰ ਪਾਵਾਂਗਾ। ਮੈਨੂੰ ਬੇਹੱਦ ਸ਼ਰਮ ਮਹਿਸੂਸ ਹੋ ਰਹੀ ਸੀ ਅਤੇ ਮੈਂ ਰੋਣ ਲੱਗ ਪਇਆ।
ਜ਼ਿਕਰਯੋਗ ਹੈ ਕਿ ਸਲਮਾਨ ਨੇ ਕਿਹਾ ਮੈਨੂੰ ਆਪਣੀ ਸ਼ਰਟ ਉਤਾਰਦੇ ਹੋਏ ਕਦੀ ਸ਼ਰਮ ਨਹੀਂ ਆਈ ਪਰ ਇਹ ਸਭ ਤੋਂ ਮੁਸ਼ਕਲ ਕੰਮ ਸੀ। ਅਲੀ ਆਬਾਸ ਜਫਰ ਨਿਰਦੇਸ਼ਿਤ ਫਿਲਮ 'ਚ ਅਨੁਸ਼ਕਾ ਸ਼ਰਮਾ ਵੀ ਹੈ। ਫਿਲਮ 'ਚ ਸਲਮਾਨ ਇੱਕ ਪਹਿਲਵਾਨ ਦੀ ਭੂਮਿਕਾ 'ਚ ਹਨ।
ਪ੍ਰਿਯੰਕਾ ਚੋਪੜਾ ਦੇ ਇਸ ਫੋਟੋਸ਼ੂਟ ਨੂੰ ਦੇਖ ਵੱਧ ਜਾਵੇਗੀ ਤੁਹਾਡੇ ਦਿਲ ਦੀ ਧੜਕਣ
NEXT STORY