ਮੁੰਬਈ- ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਹਮੇਸ਼ਾ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ। ਲੋਕ ਐਸ਼ਵਰਿਆ ਦੀ ਐਕਟਿੰਗ ਦੇ ਦੀਵਾਨੇ ਹਨ। ਅਦਾਕਾਰਾ ਨਾਲ ਜੁੜੀਆਂ ਕਈ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ 'ਚ ਉਹ ਆਪਣੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਦੀ ਰਹਿੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਐਸ਼ਵਰਿਆ ਦਾ ਜਾਦੂ ਫਿਲਮ 'ਰਾਜਾ ਹਿੰਦੁਸਤਾਨੀ' 'ਚ ਵੀ ਦੇਖਣ ਨੂੰ ਮਿਲਣ ਵਾਲਾ ਸੀ ਪਰ ਉਹ ਇਹ ਫਿਲਮ ਨਾ ਕਰ ਪਾਈ। ਆਓ ਜਾਣਦੇ ਹਾਂ ਕਿਉਂ?
ਐਸ਼ਵਰਿਆ ਨੇ ਖੁਦ ਕੀਤਾ ਇਸ ਗੱਲ ਦਾ ਖੁਲਾਸਾ
ਦਰਅਸਲ ਐਸ਼ਵਰਿਆ ਨਾਲ ਸਬੰਧਤ ਕਪਿਲ ਸ਼ਰਮਾ ਦੇ ਸ਼ੋਅ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਐਸ਼ਵਰਿਆ ਨੇ ਖੁਦ ਦੱਸਿਆ ਹੈ ਕਿ ਉਹ ਫਿਲਮ 'ਰਾਜਾ ਹਿੰਦੁਸਤਾਨੀ' ਕਰਨ ਜਾ ਰਹੀ ਸੀ, ਪਰ ਨਹੀਂ ਕਰ ਸਕੀ। ਇਸ ਵੀਡੀਓ 'ਚ ਕਪਿਲ ਨੇ ਐਸ਼ਵਰਿਆ ਨੂੰ ਪੁੱਛਿਆ ਕਿ ਮਿਸ ਵਰਲਡ ਜਿੱਤਣ ਤੋਂ ਬਾਅਦ ਕੀ ਤੁਸੀਂ ਸੋਚਿਆ ਸੀ ਕਿ ਤੁਸੀਂ ਬਾਲੀਵੁੱਡ 'ਚ ਜਾਓਗੇ ਜਾਂ ਨਹੀਂ।
ਮੇਰੀ ਕਹਾਣੀ ਵੱਖਰੀ ਸੀ
ਇਸ 'ਤੇ ਐਸ਼ਵਰਿਆ ਕਹਿੰਦੀ ਹੈ ਕਿ ਨਹੀਂ, ਮੈਨੂੰ ਪਤਾ ਹੈ ਕਿ ਅੱਜਕਲ ਲੋਕ ਸੋਚਦੇ ਹਨ ਕਿ ਜੇਕਰ ਉਹ ਕਿਸੇ ਮੁਕਾਬਲੇ 'ਚ ਹਿੱਸਾ ਲੈਂਦੀ ਹੈ ਤਾਂ ਉਨ੍ਹਾਂ ਲਈ ਹੋਰ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਪਰ ਅਜਿਹਾ ਨਹੀਂ ਸੀ। ਐਸ਼ਵਰਿਆ ਨੇ ਕਿਹਾ ਕਿ ਮੇਰੇ ਨਾਲ ਅਜਿਹਾ ਨਹੀਂ ਸੀ ਅਤੇ ਮੇਰੀ ਕਹਾਣੀ ਵੱਖਰੀ ਸੀ। ਉਸ ਨੇ ਦੱਸਿਆ ਕਿ ਮੈਨੂੰ ਇਸ 'ਟਾਈਟਲ' ਤੋਂ ਪਹਿਲਾਂ ਮੌਕਾ ਮਿਲਿਆ ਸੀ।
ਫਿਲਮ 'ਰਾਜਾ ਹਿੰਦੁਸਤਾਨੀ'
ਐਸ਼ਵਰਿਆ ਨੇ ਦੱਸਿਆ ਕਿ ਸ਼ਾਇਦ ਮੇਰੀ ਪਹਿਲੀ ਫਿਲਮ 'ਰਾਜਾ ਹਿੰਦੁਸਤਾਨੀ' ਹੁੰਦੀ, ਪਰ ਮੈਂ ਆਖਰੀ ਸਮੇਂ 'ਤੇ ਫਿਲਮਾਂ ਨੂੰ ਨਾਂਹ ਕਹਿ ਦਿੱਤੀ ਸੀ ਅਤੇ ਮੈਂ ਇਸ ਮੁਕਾਬਲੇ 'ਚ ਹਿੱਸਾ ਲੈਣ ਬਾਰੇ ਸੋਚਿਆ ਸੀ। ਐਸ਼ਵਰਿਆ ਨੇ ਅੱਗੇ ਕਿਹਾ ਕਿ ਮੈਂ ਨਹੀਂ ਸੋਚਿਆ ਸੀ ਕਿ ਮੈਂ ਫਿਲਮਾਂ 'ਚ ਜਾਵਾਂਗੀ। ਜ਼ਿਕਰਯੋਗ ਹੈ ਕਿ ਐਸ਼ਵਰਿਆ ਰਾਏ ਅੱਜਕਲ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਹੈ।
ਨਿੱਜੀ ਜੀਵਨ ਨੂੰ ਲੈ ਕੇ ਚਰਚਾ
ਇਸ ਤੋਂ ਇਲਾਵਾ ਜੇਕਰ ਐਸ਼ਵਰਿਆ ਦੀ ਗੱਲ ਕਰੀਏ ਤਾਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਜੀ ਹਾਂ, ਹਰ ਰੋਜ਼ ਐਸ਼ਵਰਿਆ ਅਤੇ ਅਭਿਸ਼ੇਕ ਦੇ ਵੱਖ ਹੋਣ ਦੀਆਂ ਅਫਵਾਹਾਂ ਜ਼ੋਰ ਫੜਦੀਆਂ ਹਨ। ਹਾਲਾਂਕਿ, ਉਨ੍ਹਾਂ ਦੇ ਵੱਖ ਹੋਣ ਦੀਆਂ ਅਫਵਾਹਾਂ ਹਮੇਸ਼ਾ ਝੂਠੀਆਂ ਨਿਕਲਦੀਆਂ ਹਨ। ਹਾਲ ਹੀ 'ਚ ਦੋਹਾਂ ਦਾ ਇਕੱਠੇ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।
ਅਦਾਕਾਰ ਅਕਸ਼ੈ ਕੁਮਾਰ ਨੇ ਪੂਰੀ ਕੀਤੀ Sky Force ਦੀ ਸ਼ੂਟਿੰਗ
NEXT STORY