ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਅਜੈ ਦੇਵਗਨ ਦੀ ਫਿਲਮ 'ਦ੍ਰਿਸ਼ਯਮ 3' 2 ਅਕਤੂਬਰ, 2026 ਨੂੰ ਗਾਂਧੀ ਜਯੰਤੀ 'ਤੇ ਰਿਲੀਜ਼ ਹੋਵੇਗੀ। ਅਜੈ ਦੇਵਗਨ ਦੀਆਂ ਫਿਲਮਾਂ 'ਦ੍ਰਿਸ਼ਯਮ' ਅਤੇ 'ਦ੍ਰਿਸ਼ਯਮ 2' ਸੁਪਰਹਿੱਟ ਰਹੀਆਂ ਹਨ। ਹੁਣ, ਇਸ ਫਿਲਮ ਦਾ ਤੀਜਾ ਭਾਗ ਆਉਣ ਵਾਲਾ ਹੈ। ਨਿਰਮਾਤਾਵਾਂ ਨੇ ਅਜੈ ਦੇਵਗਨ ਸਟਾਰਰ 'ਦ੍ਰਿਸ਼ਯਮ 3' ਦਾ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਹੈ, ਨਾਲ ਹੀ ਰਿਲੀਜ਼ ਮਿਤੀ ਵੀ ਦੱਸੀ ਹੈ।
ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ 'ਦ੍ਰਿਸ਼ਯਮ 3' ਦੀ ਰਿਲੀਜ਼ ਮਿਤੀ ਦਾ ਐਲਾਨ ਕਰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਅਜੇ ਦੇਵਗਨ ਦਾ ਕਿਰਦਾਰ ਕਹਿੰਦਾ ਹੈ, "ਦੁਨੀਆ ਮੈਨੂੰ ਕਈ ਨਾਵਾਂ ਨਾਲ ਬੁਲਾਉਂਦੀ ਹੈ। ਪਰ ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਕਿਉਂਕਿ ਪਿਛਲੇ 7 ਸਾਲਾਂ ਵਿੱਚ ਜੋ ਕੁਝ ਹੋਇਆ, ਜੋ ਕੁੱਝ ਕੀਤਾ, ਜੋ ਕੁੱਝ ਵੇਖਿਆ, ਜੋ ਕੁੱਝ ਦਿਖਾਇਆ, ਉਸ ਨੇ ਮੈਨੂੰ ਇੱਕ ਗੱਲ ਸਮਝਾ ਦਿੱਤੀ ਹੈ। ਇਸ ਦੁਨੀਆਂ ਵਿੱਚ, ਹਰ ਕਿਸੇ ਦਾ ਸੱਚ ਵੱਖਰਾ ਹੈ, ਹਰ ਕਿਸੇ ਦਾ ਹੱਕ ਵੱਖਰਾ ਹੈ। ਮੇਰਾ ਸੱਚ, ਮੇਰਾ ਇੱਕੋ ਇੱਕ ਸੱਚਾ ਟੀਚਾ ਮੇਰਾ ਪਰਿਵਾਰ ਹੈ। ਜਦੋਂ ਤੱਕ ਥੱਕ ਨਹੀਂ ਜਾਂਦੇ, ਜਦੋਂ ਤੱਕ ਸਾਰੇ ਹਾਰ ਨਹੀਂ ਜਾਂਦੇ, ਮੈਂ ਇੱਥੇ ਖੜ੍ਹਾ ਹਾਂ, ਚੌਕੀਦਾਰ ਬਣ ਕੇ, ਪਹਿਰੇਦਾਰ ਬਣ ਕੇ, ਇੱਕ ਕੰਧ ਬਣ ਕੇ, ਕਿਉਂਕਿ ਕਹਾਣੀ ਅਜੇ ਖਤਮ ਨਹੀਂ ਹੋਈ ਹੈ। ਆਖਰੀ ਹਿੱਸਾ ਅਜੇ ਆਉਣਾ ਬਾਕੀ ਹੈ।" ਫਿਲਮ ਦੇ ਇਸ ਅਨਾਊਂਸਮੈਂਟ ਵੀਡੀਓ ਦੇ ਅੰਤ ਵਿਚ ਰਿਲੀਜ਼ ਤਰੀਕ 2 ਅਕਤੂਬਰ 2026 ਦੱਸੀ ਗਈ ਹੈ। ਅਭਿਸ਼ੇਕ ਪਾਠਕ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। 'ਦ੍ਰਿਸ਼ਯਮ 3' ਦਾ ਨਿਰਮਾਣ ਆਲੋਕ ਜੈਨ, ਅਜੀਤ ਅੰਧਾਰੇ, ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਕਰ ਰਹੇ ਹਨ।
ਰਣਦੀਪ ਹੁੱਡਾ ਦੇ ਘਰ ਜਲਦੀ ਗੂੰਜਣਗੀਆਂ ਕਿਲਕਾਰੀਆਂ; ਪਤਨੀ ਲਿਨ ਦੇ ਜਨਮਦਿਨ 'ਤੇ ਰੱਖੀ ਸ਼ਾਨਦਾਰ ਪਾਰਟੀ
NEXT STORY