ਨਵੀਂ ਦਿਲੀ (ਏਜੰਸੀ)- ਅਜੇ ਦੇਵਗਨ ਅਤੇ ਮ੍ਰਿਣਾਲ ਠਾਕੁਰ ਸਟਾਰਰ ਫਿਲਮ 'ਸਨ ਆਫ ਸਰਦਾਰ 2' ਸਿਨੇਮਾਘਰਾਂ ਵਿਚ 25 ਜੁਲਾਈ ਨੂੰ ਰਿਲੀਜ਼ ਹੋਵੇਗੀ। ਵਿਜੇ ਕੁਮਾਰ ਅਰੋੜ ਦੁਆਰਾ ਨਿਰਦੇਸ਼ਤ ਇਹ ਫਿਲਮ 2012 ਵਿਚ ਰਿਲੀਜ਼ ਹੋਈ 'ਸਨ ਆਫ ਸਰਦਾਰ' ਦਾ ਸੀਕਵਲ ਹੈ। ਅਜੇ ਦੇਵਗਨ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਹ ਖਬਰ ਸਾਂਝੀ ਕੀਤੀ। ਉਨ੍ਹਾਂ ਨੇ ਫਿਲਮ ਦਾ ਇਕ ਪੋਸਟਰ ਸਾਂਝਾ ਕੀਤਾ, ਜਿਸ 'ਤੇ ਫਿਲਮ ਦੇ ਰਿਲੀਜ਼ ਹੋਣ ਦੀ ਤਾਰੀਖ ਲਿਖੀ ਹੈ।

ਇੰਸਟਾਗ੍ਰਾਮ ਪੋਸਟ ਦੀ ਕੈਪਸ਼ਨ ਵਿਚ ਲਿਖਿਆ ਸੀ, 'ਸਰਦਾਰ ਦੀ ਵਾਪਸੀ। 'ਸਨ ਆਫ ਸਰਦਾਰ 2' ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿਚ 25 ਜੁਲਾਈ ਨੂੰ ਰਿਲੀਜ਼ ਹੋਵੇਗੀ।' ਇਸ ਫਿਲਮ ਦਾ ਪ੍ਰੋਡਕਸ਼ਨ ਦੇਵਗਨ ਨਾਲ ਜੋਤੀ ਦੇਸ਼ਪਾਂਡੇ, ਐੱਨ ਆਰ ਪਚੀਸੀਆ ਅਤੇ ਪ੍ਰਵੀਨ ਤਲਰੇਜਾ ਨੇ ਕੀਤਾ ਹੈ। ਇਸ ਵਿਚ ਵਿੰਦੂ ਦਾਰਾ ਸਿੰਘ ਵੀ ਨਜ਼ਰ ਆਉਣਗੇ। 'ਸਨ ਆਫ ਸਰਦਾਰ' ਦਾ ਨਿਰਦੇਸ਼ਨ ਅਸ਼ਵਨੀ ਧੀਰ ਨੇ ਕੀਤਾ ਸੀ ਅਤੇ ਇਸ ਵਿਚ ਦੇਵਗਨ, ਮਰਹੂਮ ਅਦਾਕਾਰ ਮੁਕੁਲ ਦੇਵ, ਸੰਜੇ ਦੱਤ ਅਤੇ ਸੋਨਾਕਸ਼ੀ ਸਿਨਹਾ ਨੇ ਅਭਿਨੈ ਕੀਤਾ ਸੀ। ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਸਾਬਤ ਹੋਈ ਸੀ ਅਤੇ ਇਸ ਨੇ ਦੁਨੀਆਭਰ ਵਿਚ 161.48 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਸੰਜੇ ਕਪੂਰ ਦੀ ਅੰਤਿਮ ਵਿਦਾਇਗੀ ਮੌਕੇ ਬੇਸੁਧ ਨਜ਼ਰ ਆਈ ਤੀਜੀ ਪਤਨੀ, ਭਾਵੁਕ ਕਰ ਦੇਣਗੀਆਂ ਤਸਵੀਰਾਂ
NEXT STORY