ਐਂਟਰਟੇਨਮੈਂਟ ਡੈਸਕ-ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦੀਆਂ ਅੰਤਿਮ ਰਸਮਾਂ ਬੀਤੇ ਵੀਰਵਾਰ ਦਿੱਲੀ ਵਿੱਚ ਕੀਤੀਆਂ ਗਈਆਂ। ਕਰਿਸ਼ਮਾ ਆਪਣੇ ਦੋਵੇਂ ਬੱਚਿਆਂ ਨਾਲ ਪਹੁੰਚੀ। ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਵੀ ਉਨ੍ਹਾਂ ਦੇ ਨਾਲ ਸਨ। ਸੰਜੇ ਕਪੂਰ ਦੇ ਪਰਿਵਾਰ ਨੇ ਉਨ੍ਹਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ।

ਸੰਜੇ ਦੇ ਅੰਤਿਮ ਸੰਸਕਾਰ ਤੋਂ ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦੀ ਤੀਜੀ ਪਤਨੀ ਪ੍ਰਿਆ ਦੇ ਹੰਝੂ ਨਹੀਂ ਰੁਕ ਰਹੇ ਸਨ। ਹਰ ਕੋਈ ਉਨ੍ਹਾਂ ਨੂੰ ਇਸ ਤਰ੍ਹਾਂ ਦੇਖ ਕੇ ਭਾਵੁਕ ਹੋ ਗਿਆ।

ਪ੍ਰਿਆ ਦੇ ਪਰਿਵਾਰ ਨੂੰ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਦੇਖਭਾਲ ਕਰਦੇ ਦੇਖਿਆ ਗਿਆ। ਪ੍ਰਿਆ ਨੇ ਆਪਣੇ ਹੰਝੂਆਂ ਨੂੰ ਲੁਕਾਉਣ ਲਈ ਕਾਲਾ ਚਸ਼ਮਾਂ ਲਗਾ ਰੱਖਿਆ ਸੀ।

ਜ਼ਿਕਰਯੋਗ ਹੈ ਕਿ ਸੰਜੇ ਕਪੂਰ ਦੀ ਮੌਤ 12 ਜੂਨ ਨੂੰ ਇੰਗਲੈਂਡ ਵਿੱਚ ਪੋਲੋ ਮੈਚ ਦੌਰਾਨ ਹੋਈ ਸੀ। ਜਿੱਥੋਂ ਉਨ੍ਹਾਂ ਦੀ ਦੇਹ ਹਾਲ ਹੀ ਵਿੱਚ ਦਿੱਲੀ ਪਹੁੰਚੀ ਸੀ ਅਤੇ ਉਨ੍ਹਾਂ ਦੀ ਮੌਤ ਤੋਂ 7 ਦਿਨ ਬਾਅਦ ਬੀਤੇ ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਦਯੋਗਪਤੀ ਸੰਜੇ ਕਪੂਰ ਦੀ ਅੰਤਿਮ ਵਿਦਾਇਗੀ ਦੌਰਾਨ ਉਨ੍ਹਾਂ ਦੇ ਕਰੀਬੀ ਅਤੇ ਉਹ ਲੋਕ ਵੀ ਆਏ ਸਨ ਜਿਨ੍ਹਾਂ ਨਾਲ ਉਨ੍ਹਾਂ ਦਾ ਕਦੇ ਰਿਸ਼ਤਾ ਸੀ।




ਨੈਗੇਟਿਵ ਕਿਰਦਾਰ ਨਿਭਾਉਣਾ ਇਕ ਵੱਖਰੇ ਮਾਈਂਡਸੈੱਟ 'ਚ ਜਾਣ ਵਰਗਾ ਤਜ਼ਰਬਾ ਹੈ: ਬੋਮਨ ਈਰਾਨੀ
NEXT STORY