ਮੁੰਬਈ (ਬਿਊਰੋ)– ਤੇਲਗੂ ਬਲਾਕਬਸਟਰ ਦੀ ਬਹੁ-ਉਡੀਕੀ ਹਿੰਦੀ ਰਿਲੀਜ਼ ਦੇ ਨਾਲ ‘ਅਖੰਡਾ’ ਦੇ ਬੁਖ਼ਾਰ ਨੇ ਦੇਸ਼ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਫ਼ਿਲਮ ਦੇ ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਫ਼ਿਲਮ ਦੇ ਰਹੱਸਮਈ ਤੇ ਹਾਈ-ਓਕਟੇਨ ਐਕਸ਼ਨ ਕਲਿੱਪਸ ਤੇ ਸਟਿੱਲਜ਼ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : 'RRR' ਨੇ ਰਚਿਆ ਇਤਿਹਾਸ, ਗੋਲਡਨ ਗਲੋਬ 'ਚ 'ਨਾਟੂ ਨਾਟੂ' ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ
ਇਨ੍ਹਾਂ ਨੂੰ ਦੇਖ ਕੇ ‘ਅਖੰਡਾ’ ਦੇ ਆਲੇ-ਦੁਆਲੇ ਦੀ ਉਮੀਦ ਦਿਨੋਂ-ਦਿਨ ਵਧਦੀ ਜਾ ਰਹੀ ਹੈ ਕਿਉਂਕਿ ‘ਅਖੰਡਾ’ ਦੇ ਵਿਜ਼ੂਅਲਸ ਨੇ ਨਾ ਸਿਰਫ਼ ਪ੍ਰਸ਼ੰਸਕਾਂ ਨੂੰ ਫ਼ਿਲਮ ਪ੍ਰਤੀ ਆਪਣਾ ਉਤਸ਼ਾਹ ਜ਼ਾਹਿਰ ਕੀਤਾ ਹੈ ਤੇ ਸੁਪਰਹਿੱਟ ਬਾਕਸ ਆਫਿਸ ਨੰਬਰਾਂ ਦੀ ਉਮੀਦ ਕੀਤੀ ਹੈ, ਸਗੋਂ ਕਈ ਮੀਮਜ਼ ਤੇ ਪੋਸਟਾਂ ਨੂੰ ਵੀ ਪ੍ਰੇਰਿਤ ਕੀਤਾ ਹੈ।
ਪ੍ਰੋਡਿਊਸਰ ਪੈਨ ਸਟੂਡੀਓਜ਼ ਡਾ. ਜੈਅੰਤੀਲਾਲ ਗਡਾ ਤੇ ਸਾਜਿਦ ਕੁਰੈਸ਼ੀ ਨੰਦਾਮੁਰੀ ਬਾਲਕ੍ਰਿਸ਼ਨ ‘ਅਖੰਡਾ’ ਦੀ ਹਿੰਦੀ ਰਿਲੀਜ਼ ਦੇ ਨਾਲ ਦਰਸ਼ਕਾਂ ਲਈ ਇਕ ਹਾਈ ਵੋਲਟੇਜ ਮਨੋਰੰਜਨ ਲਿਆਉਣ ਲਈ ਤਿਆਰ ਹਨ, ਜਿਵੇਂ ਕਿ ਪਹਿਲਾਂ ਕਦੇ ਨਹੀਂ ਹੋਇਆ।
ਬੋਯਾਪਤੀ ਸ਼੍ਰੀਨੂ ਵਲੋਂ ਲਿਖਿਤ ਤੇ ਨਿਰਦੇਸ਼ਿਤ ‘ਅਖੰਡਾ’ ਹਾਈ ਵੋਲਟੇਜ ਐਂਟਰਟੇਨਰ ਹੈ, ਜੋ ਇਹ ਬਲੈਯਾ ਦੇ ਕੱਟੜ ਪ੍ਰਸ਼ੰਸਕਾਂ ਲਈ ਇਕ ਯਕੀਨੀ ਟ੍ਰੀਟ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹਾਕੀ ਵਰਲਡ ਕੱਪ ਓਪਨਿੰਗ 'ਚ ਹਿੱਸਾ ਲੈਣ ਉੜੀਸਾ ਪਹੰਚੇ ਰਣਵੀਰ, CM ਪਟਨਾਇਕ ਨਾਲ ਕੀਤੀ ਮੁਲਾਕਾਤ
NEXT STORY