ਮੁੰਬਈ (ਬਿਊਰੋ)– ਭੋਜਪੁਰੀ ਸਿਨੇਮਾ ਦੀ ਸੁਪਰ ਹੌਟ ਅਦਾਕਾਰਾ ਅਕਸ਼ਰਾ ਸਿੰਘ ਅੱਜ ਇਕ ਵੱਡਾ ਨਾਮ ਹੈ। ਅਕਸ਼ਰਾ ਨੇ ਨਾ ਸਿਰਫ ਭੋਜਪੁਰੀ ਸਿਨੇਮਾ ’ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ, ਸਗੋਂ ਸੋਸ਼ਲ ਮੀਡੀਆ ’ਤੇ ਵੀ ਆਪਣੀ ਮੌਜੂਦਗੀ ਬਣਾਈ ਰੱਖੀ ਹੈ। ਹਾਲ ਹੀ ’ਚ ‘ਬਿੱਗ ਬੌਸ’ ਓ. ਟੀ. ਟੀ.’ ’ਚ ਅਕਸ਼ਰਾ ਨੇ ਘਰ ਦੇ ਅੰਦਰ ਰਹਿ ਕੇ ਕਾਫੀ ਸੁਰਖ਼ੀਆਂ ਬਟੋਰੀਆਂ ਸਨ।
ਅਦਾਕਾਰੀ ਦੇ ਨਾਲ-ਨਾਲ ਅਕਸ਼ਰਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਾਜ਼ਾ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਕੇ ਪ੍ਰਸ਼ੰਸਕਾਂ ਦੇ ਹੋਸ਼ ਉਡਾਉਂਦੀ ਹੈ। ਇਸ ਦੌਰਾਨ ਅਕਸ਼ਰਾ ਦੀ ਇਕ ਤਸਵੀਰ ਚਰਚਾ ’ਚ ਬਣੀ ਹੋਈ ਹੈ। ਇਸ ਤਸਵੀਰ ’ਚ ਉਸ ਦਾ ਬੋਲਡ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ।
ਅਕਸ਼ਰਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਸੁਪਰ ਬੋਲਡ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਉਸ ਦਾ ਹੌਟ ਲੁੱਕ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਿਹਾ ਹੈ। ਤਸਵੀਰ ’ਚ ਤੁਸੀਂ ਦੇਖ ਸਕਦੇ ਹੋ ਕਿ ਅਕਸ਼ਰਾ ਨੇ ਕਾਲੇ ਰੰਗ ਦਾ ਲੰਬਾ ਕੋਟ ਪਹਿਨਿਆ ਹੈ।
ਅਕਸ਼ਰਾ ਨੇ ਇਸ ਕੋਟ ਦੇ ਨਾਲ ਪੈਂਟ ਨਹੀਂ ਪਹਿਨੀ ਹੋਈ ਹੈ। ਇਸ ਆਊਟਫਿੱਟ ’ਚ ਅਕਸ਼ਰਾ ਕਾਫੀ ਬੋਲਡ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਜਿਥੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਯੂਜ਼ਰਸ ਉਸ ਨੂੰ ਪੈਂਟ ਨਾ ਪਹਿਨਣ ’ਤੇ ਟਰੋਲ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਮਤਾ ਬੈਨਰਜੀ ਅੱਗੇ ਬੇਬਾਕੀ ਨਾਲ ਬੋਲੀ ਸਵਰਾ ਭਾਸਕਰ, ਸ਼ਰੇਆਮ ਆਖੀਆਂ ਇਹ ਗੱਲਾਂ
NEXT STORY