ਨਵੀਂ ਦਿੱਲੀ : ਅਕਸ਼ੈ ਕੁਮਾਰ ਦੀ ਫ਼ਿਲਮ 'ਬੈੱਲਬੌਟਮ' ਅੱਜ ਰਿਲੀਜ਼ ਹੋ ਰਹੀ ਹੈ। ਸਾਲ 2020 ਦੇ ਮਾਰਚ ਮਹੀਨੇ 'ਚ ਕੋਰੋਨਾ ਕਾਰਨ ਸਿਨੇਮਾਘਰਾਂ 'ਚ ਫ਼ਿਲਮਾਂ ਦੀ ਰਿਲੀਜ਼ਿੰਗ ਨੂੰ ਰੋਕ ਦਿੱਤਾ ਗਿਆ ਸੀ। 50 ਫ਼ੀਸਦ ਸਮਰੱਥਾ ਨਾਲ ਸਿਨੇਮਾਘਰ ਕਦੇ ਖੁੱਲ੍ਹੇ, ਕਦੇ ਬੰਦ ਹੋ ਗਏ। ਉਦੋਂ ਤੋਂ 2021 ਦੇ ਮਾਰਚ ਮਹੀਨੇ ਤਕ ਗਿਣਤੀ ਦੀਆਂ ਕੁਝ ਫ਼ਿਲਮਾਂ ਸਿਨੇਮਾਘਰਾਂ 'ਚ ਰਿਲੀਜ਼ ਹੋਈਆਂ ਪਰ ਉਨ੍ਹਾਂ ਨੂੰ ਕੁਝ ਵਧੀਆ ਰਿਸਪਾਂਸ ਨਹੀਂ ਮਿਲਿਆ।
ਨਰਵਸ ਹਨ ਅਕਸ਼ੈ ਕੁਮਾਰ
ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ ਸਮੇਤ ਕੁਝ ਰਾਜਾਂ 'ਚ ਸਿਨੇਮਾਘਰਾਂ ਨੂੰ 50 ਫ਼ੀਸਦ ਸਮਰੱਥਾ ਨਾਲ ਖੋਲ੍ਹੇ ਜਾਣ ਦੀ ਆਗਿਆ ਹੈ ਤੇ ਉਥੇ ਫ਼ਿਲਮ ਸਿਨੇਮਾਘਰਾਂ 'ਚ 2ਡੀ ਤੇ 3ਡੀ ਪ੍ਰਿੰਟ ਨਾਲ 19 ਅਗਸਤ ਯਾਨੀਕਿ ਅੱਜ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਲਿਹਾਜ ਨਾਲ ਨਿਰਮਾਤਾਵਾਂ ਨੇ 'ਬੈੱਲਬੌਟਮ' ਨੂੰ ਸਿਨੇਮਾਗਰਾਂ ਕਰਨ ਦਾ ਫ਼ੈਸਲਾ ਕਰਕੇ ਵੱਡਾ ਰਿਸਕ ਲਿਆ ਹੈ। ਦਿੱਲੀ 'ਚ ਫ਼ਿਲਮ ਦੇ ਟਰੇਲਰ ਲਾਂਚ ਸਮੇਂ ਅਕਸ਼ੈ ਨੇ ਮੀਡੀਆ ਸਾਹਮਣੇ ਇਸ ਰਿਸਕ ਨੂੰ ਸਵੀਕਾਰ ਵੀ ਕੀਤਾ ਸੀ।
ਫ਼ਿਲਮ 'ਬੈੱਲਬੌਟਮ' ਨੂੰ ਸੱਚੀ ਘਟਨਾ 'ਤੇ ਆਧਾਰਤ ਨਹੀਂ ਕਿਹਾ ਜਾ ਸਕਦਾ ਪਰ ਇਹ ਫ਼ਿਲਮ ਸੱਚੀ ਘਟਨਾ ਤੋਂ ਪ੍ਰੇਰਿਤ ਆਖੀ ਜਾ ਸਕਦੀ ਹੈ। ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਉਨ੍ਹਾਂ 210 ਮੁਸਾਫਰਾਂ ਦੀਆਂ ਚੀਕਾਂ ਤੇ ਦਰਦਨਾਕ ਆਵਾਜ਼ਾਂ ਨਾਲ, ਜਿਨ੍ਹਾਂ ਦੀ ਫਲਾਈਟ ਨੂੰ ਅੱਤਵਾਦੀ ਅਗਵਾ ਕਰ ਲੈਂਦੇ ਹਨ। ਹਾਈਜੈਕਿੰਗ ਮਗਰੋਂ ਜਹਾਜ਼ ਨੂੰ ਅੰਮ੍ਰਿਤਸਰ 'ਚ ਉਤਾਰਿਆ ਜਾਂਦਾ ਹੈ। ਹਾਲਾਤ ਕਾਬੂ ਕਰਨ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ (ਲਾਰਾ ਦੱਤਾ) ਤੁਰੰਤ ਉੱਚ ਪੱਧਰੀ ਬੈਠਕ ਸੱਦਦੀ ਹੈ। ਫ਼ਿਲਮ 'ਚ ਅਕਸ਼ੈ ਕੁਮਾਰ, ਵਾਣੀ ਕਪੂਰ ਤੋਂ ਇਲਾਵਾ ਲਾਰਾ ਦੱਤਾ, ਹੁਮਾ ਕੁਰੈਸ਼ੀ ਤੇ ਆਦਿਲ ਹੁਸੈਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਅਕਸ਼ੈ ਕੁਮਾਰ ਨੇ ਰਾਅ ਏਜੰਟ ਅੰਸ਼ੁਲ ਦੀ ਭੂਮਿਕਾ ਨਿਭਾਈ ਹੈ। ਫ਼ਿਲਮ 'ਚ ਦੋ ਕਹਾਣੀਆਂ ਨਾਲੋਂ-ਨਾਲ ਚੱਲਦੀਆਂ ਹਨ, ਇੱਕ ਜਹਾਜ਼ ਅਗਵਾ ਅਤੇ ਦੂਜਾ ਅੰਸ਼ੁਲ ਦੀ ਪ੍ਰੇਮ ਕਹਾਣੀ ਤੇ ਉਸ ਦੇ ਆਪਣੀ ਮਾਂ ਨਾਲ ਮਜ਼ਬੂਤ ਰਿਸ਼ਤੇ ਦੀ ਕਹਾਣੀ।
ਸ਼ਾਰਟ ਸਕਰਟ ’ਚ ਸਾਰਾ ਗੁਰਪਾਲ ਨੇ ਕਰਵਾਇਆ ਫੋਟੋਸ਼ੂਟ, ਦਿਲਕਸ਼ ਤਸਵੀਰਾਂ ਲੁੱਟ ਲੈਣਗੀਆਂ ਦਿਲ
NEXT STORY