ਮੁੰਬਈ (ਬਿਊਰੋ)– ਅਦਾਕਾਰ ਅਕਸ਼ੇ ਕੁਮਾਰ ਨੇ ਸੂਰਤ ’ਚ 15ਵੇਂ ਅੰਤਰਰਾਸ਼ਟਰੀ ਕੂਡੋ ਟੂਰਨਾਮੈਂਟ ਦਾ ਆਯੋਜਨ ਕੀਤਾ। ਚਾਰ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ’ਚ ਤਿੱਖਾ ਮੁਕਾਬਲਾ ਤੇ ਮਾਰਸ਼ਲ ਆਰਟਸ ਦਾ ਪ੍ਰਦਰਸ਼ਨ ਕੀਤਾ ਗਿਆ।
ਖ਼ਾਸ ਗੱਲ ਇਹ ਹੈ ਕਿ ਅਕਸ਼ੇ ਕੁਮਾਰ ਨੇ ਈਵੈਂਟ ਦੀ ਅਗਵਾਈ ਕੀਤੀ। ਨਾਲ ਇਹ ਵੀ ਦਿਖਾਇਆ ਕਿ ਇਹ ਈਵੈਂਟ ਨਾ ਸਿਰਫ਼ ਕੂਡੋ ਐਥਲੀਟਾਂ ਦੀ ਸਮਰੱਥਾ ਨੂੰ ਦਰਸਾਉਂਦਾ ਹੈ, ਸਗੋਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਲਈ ਅਕਸ਼ੇ ਦੀ ਵਚਨਬੱਧਤਾ ’ਤੇ ਵੀ ਜ਼ੋਰ ਦਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਇੰਡੀਗੋ ਏਅਰਲਾਈਨਜ਼ 'ਤੇ ਭੜਕੇ ਕਪਿਲ ਸ਼ਰਮਾ, ਵੀਡੀਓ ਸਾਂਝੀ ਕਰ ਸੋਸ਼ਲ ਮੀਡੀਆ ਰਾਹੀਂ ਉਤਾਰਿਆ ਗੁੱਸਾ
ਭਾਰਤ ਹੁਣ ਰੂਸ ਤੇ ਜਾਪਾਨ ਤੋਂ ਬਾਅਦ ਵਿਸ਼ਵ ਪੱਧਰ ’ਤੇ ਤੀਜਾ ਸਭ ਤੋਂ ਵੱਡਾ ਕੂਡੋ ਅਭਿਆਸ ਕਰਨ ਵਾਲਾ ਦੇਸ਼ ਬਣ ਗਿਆ ਹੈ। ਟੂਰਨਾਮੈਂਟ ’ਚ ਭਾਰਤ ਦੇ 38 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖਿਡਾਰੀਆਂ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ।
ਅਕਸ਼ੇ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਕੂਡੋ ਤੇ ਮਿਕਸਡ ਮਾਰਸ਼ਲ ਆਰਟਸ ਲਈ ਆਪਣੇ ਜਨੂੰਨ ਨੂੰ ਸਾਂਝਾ ਕੀਤਾ। ਇਸ ਮੌਕੇ ਗੁਜਰਾਤ ਦੇ ਗ੍ਰਹਿ ਮੰਤਰੀ ਤੇ ਖੇਡ ਰਾਜ ਮੰਤਰੀ ਹਰਸ਼ ਸਾਂਘਵੀ ਦੀ ਮੌਜੂਦਗੀ ਵੀ ਦੇਖਣ ਨੂੰ ਮਿਲੀ। ਇਸ ਮੌਕੇ ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਵੀ ਨਜ਼ਰ ਆਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਣਦੀਪ-ਲਿਨ ਦਾ ਵਿਆਹ : ਕੀ ਹੈ ‘ਪੋਟਲੋਈ’, ਜੋ ਬਣੀ ਚਰਚਾ ਦਾ ਵਿਸ਼ਾ, ਜਾਣੋ ਇਸ ਦੀ ਖ਼ਾਸੀਅਤ
NEXT STORY