ਐਂਟਰਟੇਨਮੈਂਟ ਡੈਸਕ- ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਉਨ੍ਹਾਂ ਦੇ ਇੱਕ ਗੀਤ ਨੂੰ ਲੈ ਕੇ ਮੁਸਲਿਮ ਭਾਈਚਾਰੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਮਾਮਲਾ ਇੰਨਾ ਵਧ ਗਿਆ ਹੈ ਕਿ ਹੁਣ ਇਹ ਪੁਲਸ ਦੀਆਂ ਬਰੂਹਾਂ ਤੱਕ ਪਹੁੰਚ ਚੁੱਕਾ ਹੈ ਅਤੇ ਭਾਈਚਾਰੇ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
"ਮੈਂ ਗੋਲੀਆਂ ਕੱਢ ਦੂ"-ਉਸਮਾਨ 'ਤੇ ਗੰਭੀਰ ਇਲਜ਼ਾਮ
ਸੂਫੀ ਇਨਕਲਾਬ ਗਰੁੱਪ ਅਤੇ ਮੁਸਲਿਮ ਸਮਾਜ ਦੇ ਨੁਮਾਇੰਦਿਆਂ ਨੇ ਜੋਤੀ ਨੂਰਾਂ ਦੇ ਕਰੀਬੀ ਉਸਮਾਨ 'ਤੇ ਬਹੁਤ ਹੀ ਗਲਤ (ਭੱਦੀ ਸ਼ਬਦਾਵਲੀ) ਬੋਲਣ ਦੇ ਇਲਜ਼ਾਮ ਲਗਾਏ ਹਨ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਵਿਵਾਦਿਤ ਮਾਮਲੇ 'ਤੇ ਮਾਫੀ ਮੰਗਣ ਲਈ ਕਿਹਾ ਗਿਆ, ਤਾਂ ਉਸਮਾਨ ਨੇ ਸਮਝੌਤਾ ਕਰਨ ਦੀ ਬਜਾਏ ਧਮਕਾਉਂਦਿਆਂ ਕਿਹਾ ਕਿ ਉਹ "ਵਿੱਚ ਦੀ ਗੋਲੀਆਂ ਕੱਢ ਦੇਵੇਗਾ"। ਭਾਈਚਾਰੇ ਅਨੁਸਾਰ ਇਸ ਤਰ੍ਹਾਂ ਦੇ ਵਤੀਰੇ ਕਾਰਨ ਹੁਣ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਰਹੀ।
ਕਾਨੂੰਨੀ ਕਾਰਵਾਈ ਦੀ ਤਿਆਰੀ
ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਡੀ.ਐਸ.ਪੀ. ਸਾਹਿਬ ਨੂੰ ਮਿਲ ਕੇ ਆਪਣੀ ਐਪਲੀਕੇਸ਼ਨ ਦਿੱਤੀ ਸੀ, ਜਿਸ ਤੋਂ ਬਾਅਦ ਐਸ.ਐਚ.ਓ. ਨੇ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਦਾ ਪੱਖ ਸੁਣਿਆ। ਉਨ੍ਹਾਂ ਕਿਹਾ ਕਿ ਹੁਣ ਇਹ ਲੜਾਈ ਕੋਰਟ ਵਿੱਚ ਨਿਬੜੇਗੀ ਕਿਉਂਕਿ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਚਾਹੀਦਾ, ਸਗੋਂ ਉਹ ਸਿਰਫ਼ ਇਨਸਾਫ਼ ਅਤੇ ਕਾਨੂੰਨੀ ਕਾਰਵਾਈ ਚਾਹੁੰਦੇ ਹਨ।
ਬੇਅਦਬੀਆਂ ਦੇ ਵਧਦੇ ਮਾਮਲਿਆਂ 'ਤੇ ਚਿੰਤਾ
ਗੱਲਬਾਤ ਦੌਰਾਨ ਨੁਮਾਇੰਦਿਆਂ ਨੇ ਪਿਛਲੇ ਸਮੇਂ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਦਿਨ-ਬ-ਦਿਨ ਬੇਅਦਬੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ। ਉਨ੍ਹਾਂ ਨੇ ਅਦਾਕਾਰਾ ਸੋਨਮ ਬਾਜਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਗ਼ਲਤੀ ਤੋਂ ਬਾਅਦ ਸ਼ਾਹੀ ਇਮਾਮ ਕੋਲੋਂ ਮਾਫੀ ਮੰਗੀ ਸੀ, ਪਰ ਇੱਥੇ ਹੰਕਾਰ ਦਿਖਾਇਆ ਜਾ ਰਿਹਾ ਹੈ। ਭਾਈਚਾਰੇ ਦਾ ਕਹਿਣਾ ਹੈ ਕਿ ਹੁਣ ਉਹ ਚੁੱਪ ਨਹੀਂ ਬੈਠਣਗੇ ਅਤੇ ਇਸ ਆਵਾਜ਼ ਨੂੰ ਅੰਜਾਮ ਤੱਕ ਲੈ ਕੇ ਜਾਣਗੇ।
ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਹਰਮਨਪ੍ਰੀਤ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕਿਹਾ-' ਚੱਕ ਦੇ ਫੱਟੇ'
NEXT STORY