ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਲੰਡਨ 'ਚ ਆਪਣੀ ਆਉਣ ਵਾਲੀ ਫਿਲਮ ‘ਸਿੰਡਰੇਲਾ’ ਦੀ ਸ਼ੂਟਿੰਗ ਕਰ ਰਹੇ ਸਨ ਪਰ ਇਸ ਦੌਰਾਨ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੀ ਮਾਂ ਅਰੁਣਾ ਭਾਟੀਆ ਦੀ ਸਿਹਤ ਵਿਗੜ ਗਈ ਹੈ। ਇਹ ਖ਼ਬਰ ਸੁਣਦਿਆਂ ਹੀ ਅਕਸ਼ੈ ਕੁਮਾਰ ਨੇ ਸ਼ੂਟਿੰਗ ਨੂੰ ਅੱਧ ਵਿਚਾਲੇ ਛੱਡ ਦਿੱਤਾ ਅਤੇ ਮੁੰਬਈ ਲਈ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਦੀ ਮਾਂ ਅਰੁਣਾ ਭਾਟੀਆ ਮੁੰਬਈ ਦੇ ਇੱਕ ਹਸਪਤਾਲ 'ਚ ਆਈਸੀਯੂ 'ਚ ਦਾਖ਼ਲ ਹੈ। ਅਕਸ਼ੈ ਕੁਮਾਰ ਵੀ ਸੋਮਵਾਰ ਸਵੇਰੇ ਮੁੰਬਈ ਪਹੁੰਚ ਗਏ ਹਨ।

ਅਕਸ਼ੈ ਕੁਮਾਰ ਦੀ ਮਾਂ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ਦੇ ਆਈਸੀਯੂ ਵਾਰਡ 'ਚ ਦਾਖ਼ਲ ਹੈ। ਆਪਣੀ ਮਾਂ ਦੀ ਹਾਲਤ ਬਾਰੇ ਸੁਣ ਕੇ ਅਕਸ਼ੈ ਕੁਮਾਰ ਸੋਮਵਾਰ ਸਵੇਰੇ ਤੁਰੰਤ ਮੁੰਬਈ ਪਹੁੰਚ ਗਏ। ਅਕਸ਼ੈ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਲੰਡਨ 'ਚ ਆਪਣੀ ਆਉਣ ਵਾਲੀ ਫਿਲਮ 'ਸਿੰਡਰੇਲਾ' ਦੀ ਸ਼ੂਟਿੰਗ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਇਹ ਖ਼ਬਰ ਮਿਲੀ। ਖ਼ਬਰਾਂ ਦੇ ਅਨੁਸਾਰ ਅਕਸ਼ੈ ਫਿਲਮ ਦੇ ਨਿਰਮਾਤਾ ਕੋਲ ਆਏ ਹਨ ਅਤੇ ਉਨ੍ਹਾਂ ਨੂੰ ਫਿਲਮ ਦੀ ਸ਼ੂਟਿੰਗ ਜਾਰੀ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਫਿਲਮ ਦਾ ਉਹ ਹਿੱਸਾ ਜਿਸ 'ਚ ਅਕਸ਼ੈ ਕੁਮਾਰ ਦੀ ਜ਼ਰੂਰਤ ਨਹੀਂ ਹੈ, ਉਹ ਇਸ ਦੀ ਸ਼ੂਟਿੰਗ ਕਰ ਸਕਦੇ ਹਨ।
ਹਾਲਾਂਕਿ ਅਕਸ਼ੈ ਕੁਮਾਰ ਦੀ ਮਾਂ ਨਾਲ ਕੀ ਹੋਇਆ ਇਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਅਜਿਹੀ ਸਥਿਤੀ 'ਚ ਹੁਣ ਅਕਸ਼ੈ ਕੁਮਾਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਮਾਂ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਹਨ। ਦੂਜੇ ਪਾਸੇ ਅਕਸ਼ੈ ਕੁਮਾਰ ਦੀ ਗੱਲ ਕਰੀਏ ਤਾਂ ਅਦਾਕਾਰ ਆਪਣੀ ਮਾਂ ਦੇ ਬਹੁਤ ਕਰੀਬ ਹੈ। ਅਕਸਰ ਅਕਸ਼ੈ ਕੁਮਾਰ ਆਪਣੀਆਂ ਇੰਟਰਵਿਊਜ਼ 'ਚ ਆਪਣੀ ਮਾਂ ਬਾਰੇ ਗੱਲ ਕਰਦੇ ਰਹਿੰਦੇ ਹਨ। ਹਾਲ ਹੀ 'ਚ 'ਬੈਲਬੋਟਮ' ਦੀ ਸ਼ੂਟਿੰਗ ਦੌਰਾਨ ਅਕਸ਼ੈ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇਕ ਪੋਸਟ ਵੀ ਸ਼ੇਅਰ ਕੀਤੀ ਸੀ।

ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਦਿਨੀਂ ਅਕਸ਼ੈ ਜਾਸੂਸੀ ਥ੍ਰਿਲਰ ਫਿਲਮ 'ਬੈੱਲ ਬੋਟਮ' 'ਚ ਨਜ਼ਰ ਆਏ ਸਨ। ਉਨ੍ਹਾਂ ਨਾਲ ਫਿਲਮ 'ਚ ਅਦਾਕਾਰਾ ਵਾਣੀ ਕਪੂਰ ਵੀ ਸੀ। ਇਸ ਤੋਂ ਇਲਾਵਾ ਅਕਸ਼ੈ ਕੁਮਾਰ ਨੇ ਹਾਲ ਹੀ 'ਚ ਫਿਲਮ 'ਰਕਸ਼ਾ ਬੰਧਨ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਅਕਸ਼ੈ ਕੁਮਾਰ ਛੇਤੀ ਹੀ 'ਅਤਰੰਗੀ ਰੇ', 'ਰਾਮ ਸੇਤੂ', 'ਬੱਚਨ ਪਾਂਡੇ' ਅਤੇ 'ਪ੍ਰਿਥਵੀਰਾਜ ਚੌਹਾਨ' 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਜਿੱਥੇ ਅਕਸ਼ੈ ਲੰਡਨ ਵਿੱਚ ਸ਼ੂਟਿੰਗ ਛੱਡ ਕੇ ਆਏ ਹਨ ਉਸ ਫਿਲਮ ਵਿਚ ਅਦਾਕਾਰਾ ਰਕੁਲਪ੍ਰੀਤ ਸਿੰਘ ਵੀ ਉਨ੍ਹਾਂ ਦੇ ਨਾਲ ਨਜ਼ਰ ਆਵੇਗੀ ।
ਯਾਮਿਨੀ ਫਿਲਮਸ ਨੇ ਕੀਤੀ 'ਮਿਊਜ਼ਿਕ ਸਕੂਲ' ਦੀ ਘੋਸ਼ਣਾ
NEXT STORY