ਮੁੰਬਈ (ਏਜੰਸੀ)- ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ ਕੁਮਾਰ ਆਪਣੀ ਫਿਲਮ 'ਹਾਊਸਫੁੱਲ 5' ਦੇ ਰਿਵਿਊ ਦਰਸ਼ਕਾਂ ਤੋਂ ਲੈਣ ਲਈ ਸਿਨੇਮਾਘਰ ਪਹੁੰਚੇ। ਅਕਸ਼ੈ ਕੁਮਾਰ ਦੀ ਫਿਲਮ 'ਹਾਊਸਫੁੱਲ 5' 6 ਜੂਨ ਨੂੰ ਰਿਲੀਜ਼ ਹੋਈ ਸੀ। ਫਿਲਮ 'ਹਾਊਸਫੁੱਲ 5' ਬਾਰੇ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਨ ਲਈ, ਅਕਸ਼ੈ ਕੁਮਾਰ ਇਸ ਫਿਲਮ ਵਿੱਚ ਦਿਖਾਏ ਗਏ ਕਿਲਰ ਮਾਸਕ ਪਹਿਨੇ ਲੋਕਾਂ ਵਿੱਚ ਪਹੁੰਚੇ ਅਤੇ ਦਰਸ਼ਕਾਂ ਦੀ ਰਾਏ ਜਾਣੀ।
ਅਕਸ਼ੈ ਨੇ ਆਪਣੇ ਇੰਸਟਾਗ੍ਰਾਮ 'ਤੇ ਇਸਦਾ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਇੱਕ ਸਿਨੇਮਾ ਹਾਲ ਦੇ ਬਾਹਰ 'ਕਿਲਰ ਮਾਸਕ' ਪਹਿਨੇ ਦਿਖਾਈ ਦੇ ਰਹੇ ਹਨ। ਉਹ ਫਿਲਮ ਦੇਖਣ ਤੋਂ ਬਾਅਦ ਬਾਹਰ ਆ ਰਹੇ ਦਰਸ਼ਕਾਂ ਤੋਂ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ 'ਹਾਊਸਫੁੱਲ 5' ਕਿਵੇਂ ਲੱਗੀ। ਅਕਸ਼ੈ ਨੇ ਆਪਣੇ ਚਿਹਰੇ 'ਤੇ ਮਾਸਕ ਲਗਾਇਆ ਹੋਇਆ ਸੀ, ਇਸ ਲਈ ਦਰਸ਼ਕ ਉਨ੍ਹਾਂ ਨੂੰ ਪਛਾਣ ਨਹੀਂ ਸਕੇ ਅਤੇ ਆਪਣੀ ਰਾਏ ਦਿੱਤੀ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਕਸ਼ੈ ਨੇ ਲਿਖਿਆ, ਬੱਸ ਐਵੇਂ ਹੀ ਮੈਂ ਸੋਚਿਆ ਕਿ ਕਿਲਰ ਮਾਸਕ ਪਹਿਨ ਕੇ 'ਹਾਊਸਫੁੱਲ 5' ਦਾ ਸ਼ੋਅ ਦੇਖ ਕੇ ਬਾਹਰ ਆ ਰਹੇ ਲੋਕਾਂ ਦਾ ਇੰਟਰਵਿਊ ਲਵਾਂ। ਆਖੀਰ ਵਿੱਚ ਮੈਂ ਫੜਿਆ ਜਾਣ ਵਾਲਾ ਸੀ, ਪਰ ਉਸ ਤੋਂ ਪਹਿਲਾਂ ਹੀ ਭੱਜ ਗਿਆ।
ਅਦਾਕਾਰ ਜੀ. ਕ੍ਰਿਸ਼ਨ ਕੁਮਾਰ ਤੇ ਉਨ੍ਹਾਂ ਦੇ ਪਰਿਵਾਰ ’ਤੇ ਅਗਵਾ ਦਾ ਮਾਮਲਾ ਦਰਜ
NEXT STORY