ਮੁੰਬਈ (ਬਿਊਰੋ) - ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ 'ਇਨ ਟੂ ਦਾ ਵਾਈਲਡ' ਵਿਚ ਆਪਣੇ ਖ਼ਾਸ ਐਪੀਸੋਡ ਨੂੰ ਲੈ ਕੇ ਇੰਸਟਾਗ੍ਰਾਮ ਉੱਤੇ ਇੱਕ ਲਾਈਵ ਸੈਸ਼ਨ ਰੱਖਿਆ ਸੀ। ਇਸ ਦੌਰਾਨ ਅਕਸ਼ੈ ਨਾਲ ਹੁਮਾ ਕੁਰੈਸ਼ੀ ਵੀ ਸੀ। ਇਸ ਦੌਰਾਨ ਅਕਸ਼ੈ ਨੇ 'ਇਨ ਟੂ ਦਾ ਵਾਈਲਡ' ਨੂੰ ਲੈ ਕੇ ਮਿਲਣ ਵਾਲੀਆਂ ਚੁਣੌਤੀਆਂ ਬਾਰੇ ਗੱਲ ਕੀਤੀ ਸੀ।

ਬਹੁਤ ਸਾਰੇ ਲੋਕਾਂ ਨੂੰ ਹਾਥੀ ਦੇ ਗੋਬਰ ਨਾਲ ਬਣੇ ਪੇਅ ਨੂੰ ਪੀਣਾ ਇੱਕ ਚੁਣੌਤੀ ਲੱਗ ਸਕਦਾ ਹੈ ਪਰ ਅਕਸ਼ੈ ਕੁਮਾਰ ਨੂੰ ਇਸ ਤਰ੍ਹਾਂ ਨਹੀਂ ਲੱਗਦਾ ਪਰ ਇਸ ਤਰ੍ਹਾਂ ਪੁੱਛੇ ਜਾਣ ਉੱਤੇ ਕਿ ਉਹ ਇਹ ਕਿਸ ਤਰ੍ਹਾਂ ਪੀ ਸਕਦੇ ਹਨ। ਅਕਸ਼ੈ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਿਤ ਨਹੀਂ ਸਨ। ਹਾਲਾਂਕਿ ਅਕਸ਼ੈ ਨੇ ਦੱਸਿਆ ਕਿ ਆਯੁਰਵੇਦ ਕਰਕੇ ਉਹ ਹਰ ਰੋਜ਼ਾਨਾ ਗਊ ਮੂਤਰ ਪੀਂਦੇ ਹਨ। ਇਸ ਲਈ ਉਹਨਾਂ ਲਈ ਇਹ ਸਭ ਕੁਝ ਕਰਨਾ ਔਖਾ ਨਹੀਂ ਸੀ।
ਬੇਅਰ ਨੇ ਕਿਹਾ ਕਿ ਮੇਰੇ ਬਹੁਤ ਸਾਰੇ ਮਹਿਮਾਨ ਇਸ ਤਰ੍ਹਾਂ ਨਹੀਂ ਕਰ ਪਾਉਂਦੇ ਤਾਂ ਅਕਸ਼ੈ ਨੇ ਕਿਹਾ ਜਦੋਂ ਲੋਕ ਮਸ਼ਹੂਰ ਹੋ ਜਾਂਦੇ ਹਨ ਤਾਂ ਉਹ ਆਪਣੇ ਕੰਫਰਟ ਜੋਨ ਤੋਂ ਬਾਹਰ ਜਾ ਕੇ ਕੰਮ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਕਮਜ਼ੋਰ ਦਿਖਣ ਦਾ ਡਰ ਸਤਾਉਂਦਾ ਹੈ ਪਰ ਮੈਂ ਕਿਸੇ ਵੀ ਚੀਜ਼ ਲਈ ਤਿਆਰ ਰਹਿੰਦਾ ਹਾਂ।



ਬੋਲਡ ਅਦਾਕਾਰਾ ਪੂਨਮ ਪਾਂਡੇ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
NEXT STORY