ਮੁੰਬਈ (ਬਿਊਰੋ)– ਦੁਨੀਆ ਭਰ ’ਚ ਅੱਜ ਵੈਲੇਨਟਾਈਨਜ਼ ਡੇਅ ਮਨਾਇਆ ਜਾ ਰਿਹਾ ਹੈ ਪਰ ਭਾਰਤੀਆਂ ਲਈ ਇਹ ਦਿਨ ਦਰਦਨਾਕ ਯਾਦ ਭਰਿਆ ਹੈ। ਸਾਲ 2019 ’ਚ ਅੱਜ ਦੇ ਦਿਨ ਪੁਲਵਾਮਾ ਵਿਖੇ ਅੱਤਵਾਦੀ ਹਮਲਾ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਗੀਤਾਂ ਦੇ ਮਾਮਲੇ ’ਚ ਘਿਰੇ ਹਨੀ ਸਿੰਘ ਨੇ ਪੁਲਸ ਨੂੰ ਦਿੱਤੇ ਆਵਾਜ਼ ਦੇ ਸੈਂਪਲ
ਪੁਲਵਾਮਾ ਅੱਤਵਾਦੀ ਹਮਲੇ ਨੂੰ ਅੱਜ 3 ਸਾਲ ਲੰਘ ਚੁੱਕੇ ਹਨ। ਇਸ ਮੌਕੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਇਕ ਖ਼ਾਸ ਪੋਸਟ ਸਾਂਝੀ ਕੀਤੀ ਹੈ। ਅਕਸ਼ੇ ਨੇ ਟਵੀਟ ਰਾਹੀਂ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਅਕਸ਼ੇ ਨੇ ਟਵੀਟ ’ਚ ਲਿਖਿਆ, ‘ਮੈਂ ਦਿਲੋਂ ਸਾਡੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ, ਜਿਨ੍ਹਾਂ ਨੇ ਅੱਜ ਦੇ ਦਿਨ ਪੁਲਵਾਮਾ ਵਿਖੇ ਆਪਣੀਆਂ ਜਾਨਾਂ ਗੁਆਈਆਂ। ਅਸੀਂ ਹਮੇਸ਼ਾ ਉਨ੍ਹਾਂ ਦੇ ਕਰਜ਼ਦਾਰ ਰਹਾਂਗੇ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਸ ਬਲਿਦਾਨ ਨੂੰ ਕਦੇ ਨਹੀਂ ਭੁੱਲਾਂਗੇ।’
ਦੱਸ ਦੇਈਏ ਕਿ 14 ਫਰਵਰੀ, 2019 ਨੂੰ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੀ. ਆਰ. ਪੀ. ਐੱਫ. ਦੇ ਕਾਫਲੇ ’ਤੇ ਆਤਮਘਾਤੀ ਹਮਲਾ ਕੀਤਾ ਸੀ। ਇਸ ਘਟਨਾ ’ਚ 40 ਜਵਾਨ ਸ਼ਹੀਦ ਹੋ ਗਏ ਸਨ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਗਵੰਤ ਮਾਨ ਬਾਰੇ ਦੇਖੋ ਕੀ ਬੋਲੇ ਕਰਮਜੀਤ ਅਨਮੋਲ (ਵੀਡੀਓ)
NEXT STORY