ਮੁੰਬਈ : ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ ਕੁਮਾਰ ਸੁਪਰਹਿੱਟ ਫਿਲਮ 'ਆਵਾਰਾ ਪਾਗਲ ਦੀਵਾਨਾ' ਦੇ ਸੀਕੁਏਲ 'ਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਹੁਣੇ ਜਿਹੇ ਉਨ੍ਹਾਂ ਦੀ ਫਿਲਮ 'ਏਅਰਲਿਫਟ' ਸੁਪਰਹਿੱਟ ਹੋਈ ਹੈ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਅਕਸ਼ੈ ੇਦੇ ਸਿਤਾਰੇ ਬੁਲੰਦੀਆਂ 'ਤੇ ਹਨ। ਬਾਲੀਵੁੱਡ ਦੇ ਕਈ ਨਿਰਮਾਤਾ-ਨਿਰਦੇਸ਼ਕ ਅਕਸ਼ੈ ਨਾਲ ਕੰਮ ਕਰਨਾ ਚਾਹੁੰਦੇ ਹਨ, ਜਿਨ੍ਹਾਂ 'ਚ ਫਿਰੋਜ਼ ਨਾਡਿਆਦਵਾਲਾ ਦਾ ਨਾਂ ਵੀ ਸ਼ਾਮਲ ਹੈ।
ਅਕਸ਼ੈ ਅਤੇ ਫਿਰੋਜ਼ ਵਿਚ ਗੂੜ੍ਹੇ ਮੱਤਭੇਦ ਹੋਣ ਕਾਰਨ ਦੋਹਾਂ ਨੇ ਲੰਬੇ ਸਮੇਂ ਤੋਂ ਇਕੱਠਿਆਂ ਕੰਮ ਨਹੀਂ ਕੀਤਾ ਪਰ ਦੋਵੇਂ ਆਪਣੇ ਪੁਰਾਣੇ ਮੱਤਭੇਦ ਭੁਲਾ ਕੇ ਇਕ ਵਾਰ ਫਿਰ ਇਕੱਠਿਆਂ ਕੰਮ ਕਰਨ ਲਈ ਤਿਆਰ ਹਨ। ਫਿਰੋਜ਼ ਨਾਡਿਆਦਵਾਲਾ 'ਆਵਾਰਾ ਪਾਗਲ ਦੀਵਾਨਾ' ਦਾ ਸੀਕੁਏਲ ਬਣਾ ਰਹੇ ਹਨ। ਇਸ ਦੇ ਲਈ ਅਕਸ਼ੈ ਨੂੰ ਫਾਈਨਲ ਕਰ ਲਿਆ ਗਿਆ ਹੈ। ਫਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਕਰਨਗੇ। ਚਰਚਾ ਇਹ ਵੀ ਹੈ ਕਿ ਅਕਸ਼ੈ 'ਵੈਲਕਮ 3' ਦਾ ਵੀ ਹਿੱਸਾ ਬਣਨ ਵਾਲੇ ਹਨ। ਇਸ ਫਿਲਮ ਦੇ ਨਿਰਦੇਸ਼ਕ ਅਨੀਸ ਬਜ਼ਮੀ ਹੀ ਹੋਣਗੇ। ਫਿਲਮ ਅਗਲੇ ਸਾਲ ਫਲੋਰ 'ਤੇ ਆ ਸਕਦੀ ਹੈ। ਅਕਸ਼ੈ ਅੱਜਕਲ 'ਹਾਊਸਫੁਲ 3' ਵਿਚ ਕੰਮ ਕਰ ਰਹੇ ਹਨ।
Valentines Day Special : ਕੁਝ ਇਸ ਢੰਗ ਨਾਲ ਬਾਲੀਵੁੱਡ ਸਿਤਾਰਿਆਂ ਨੇ ਕੀਤਾ ਆਪਣੇ ਪਿਆਰ ਦਾ ਇਜ਼ਹਾਰ
NEXT STORY