ਮੁੰਬਈ: ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੇ ਫ਼ਿਲਮਫੇਅਰ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਫ਼ਿਲਮ ਦੇ ਕਵਰਪੇਜ਼ 'ਤੇ ਆਲੀਆ ਪਹਿਲਾਂ ਨਾਲੋਂ ਕੁਝ ਵੱਖ ਦਿਖਾਈ ਦੇ ਰਹੀ ਹੈ। ਕਵਰਪੇਜ਼ 'ਤੇ ਲਿਖਿਆ ਵੀ ਹੈ ਕਿ .....। ਸਿਰਫ 22 ਸਾਲ ਦੀ ਉਮਰ 'ਚ ਹੀ ਆਲੀਆ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹੁਣ ਤੱਕ ਰਿਲੀਜ਼ ਹੋਈਆਂ ਫ਼ਿਲਮਾਂ 'ਚ ਆਲੀਆ ਨੇ ਵੱਖ-ਵੱਖ ਕਿਰਦਾਰ ਨਿਭਾਅ ਕੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਆਲੀਆ ਇਸ ਫੋਟੋਸ਼ੂਟ 'ਚ ਕਾਫੀ ਸੈਕਸੀ ਅਤੇ ਬੋਲਡ ਦਿਖਾਈ ਦੇ ਰਹੀ ਹੈ। ਆਲੀਆ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ ਅਭਿਸ਼ੇਕ ਚੌਬੇ ਦੀ 'ਉੜਤਾ ਪੰਜਾਬ' ਅਤੇ ਵਿਕਾਸ ਬਹਿਲ ਦੀ 'ਸ਼ਾਨਦਾਰ' ਸ਼ਾਮਿਲ ਹਨ। ਇਨ੍ਹਾਂ ਦੋਨਾਂ ਹੀ ਫ਼ਿਲਮਾਂ 'ਚ ਸ਼ਾਹਿਦ ਕਪੂਰ ਆਲੀਆ ਨਾਲ ਲੀਡ ਰੋਲ 'ਚ ਨਜ਼ਰ ਆਉਣਗੇ।
ਕਲਾਮ ਨੂੰ ਸ਼ਰਧਾਂਜਲੀ ਦੇ ਕੇ ਬੁਰੀ ਫਸੀ ਅਨੁਸ਼ਕਾ, ਲੋਕਾਂ ਨੇ ਉਡਾਇਆ ਮਜ਼ਾਕ (ਦੇਖੋ ਤਸਵੀਰਾਂ)
NEXT STORY